ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿਸੇ ਨੂੰ ਮਸਤ ਕੀਤੇ ਬਿਨਾਂ ਹੀ ਮੁਰਝਾ ਕੇ ਜਮੀਨ ਤੇ ਬਿਖਰ ਜਾਂਦੇ ਹਨ । ਉਹ ਇਹਨਾਂ ਦੀ ਹੁਣ ਮਾਲਾ ਨਹੀਂ ਗੁੰਧਦੀ---ਆਪਣੀ ਹਸਰਤਾਂ ਦੇ ਇਹਨਾਂ ਮੁਰਝਾਏ ਹੋਇਆਂ ਫੁਲਾਂ ਨੂੰ ਬੁਕ ਭਰ ਭਰ ਕੇ ਦੁਖੀਆਂ ਤੇ ਮੁਸੀਬਤਾਂ ਦੇ ਮਾਰੇ ਹੋਇਆਂ ਨੂੰ ਭੇਟਾ ਕਰ ਦੇਂਦੀ ਹੈ । ਇਸੇ ਲਈ ਏਸ ਦੇ ਸ਼ਾਂਤ ਤੇ ਖਾਮੋਸ਼ ਚੇਹਰੇ ਤੇ ਉਦਾਸੀ ਦਾ ਪਰਛਾਵਾਂ ਤੱਕ ਵੀ ਨਹੀਂ ਪੈਂਦਾ ਤੇ ਉਸਦੇ ਮੱਥੇ ਤੇ ਕਦੇ ਕਿਸੇ ਨੇ ਤਿਉੜੀ ਨਹੀਂ ਦੇਖੀ।

ਮਾਧੋਰੀ ਦੇਵੀ ਦੇ ਰਹਿਮ ਦਾ ਉਹੋ ਹਾਲ ਸੀ ਜੋ ਭਾਦਰੋਂ ਵਿਚ ਪਵਿੱਤਰ ਗੰਗਾ ਦਾ ਹੋਇਆ ਕਰਦਾ ਹੈ, ਹੁਣ ਉਹ ਕਈਆਂ ਦਿਨਾਂ ਤੋਂ ਸੌਹਰੇ ਛੱਡ ਕੇ ਪੇਕੇ ਚਲੀ ਆਈ ਹੈ, ਜਿਸ ਤਰਾਂ ਵਿਰਾਨ ਬਾਗ ਵਿਚ ਬਹਾਰ ਨੇ ਡੇਰੇ ਜਮਾ ਲਏ ਹਨ । ਸਭ ਏਸਨੂੰ ਬੜੀ ਦੀਦੀ ਕਹਿਕੇ ਸੱਦਦੇ ਹਨ। ਸਾਰੇ ਹੀ ਦੇਵੀ ਮਾਧੋਰੀ ਦੇ ਪੁਜਾਰੀ ਹਨ । ਘਰ ਦਾ ਪਾਲਤੁ ਕੁਤਾ ਵੀ ਦਿਨ ਤੋਂ ਬਾਅਦ ਸ਼ਾਮ ਨੂੰ ਇਕ ਵੇਰਾਂ ਮਾਧੋਰੀ ਦੇਵੀ ਦੇ ਦਰਸ਼ਨ ਕਰਨ ਨੂੰ ਆਉਂਦਾ ਹੈ । ਘਰ ਦੇ ਮਾਲਕ ਬ੍ਰਿਜ ਬਾਬੂ ਤੋਂ ਲੈਕੇ ਗੁਮਾਸ਼ਤਾ ਜਮਾਂਦਾਰ ਤੇ ਸਭ ਤੋਂ ਨਿਕੇ ਤੋਂ ਨਿੱਕੇ ਨੌਕਰ ਹੋਰ ਵੀ ਹਰ ਕੋਈ ਬੜੀ ਦੀਦੀ ਦੇ ਦਰਸ਼ਨ ਦਾ ਅਭਿਲਾਖੀ ਹੈ । ਸਭ ਦੇ ਮਨ ਅੰਦਰ ਉਸਦੀ ਮੂਰਤ ਹੈ ਸਾਰੇ ਉਸ ਦੇ ਸਹਾਰੇ ਰਹਿੰਦੇ ਹਨ । ਹਰ ਇਕ ਨੂੰ ਇਹ ਪੁੱਖਤਾ

੨੭.