ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੰਘ ਸੁਕ ਗਿਆ ਅਵਾਜ਼ ਪੂਰੀ ਤਰਾਂ ਨਾਂ ਨਿਕਲ ਸਕੀ ਪਰ ---ਕਈ ਕਤਰੇ ਖੂਨ ਦੇ ਨਿਕਲ ਪਏ | ਦੁਬਾਰਾ ਅਵਾਜ਼ ਮਾਰੀ ਬੜੀ ਦੀਦੀ ! ਫੇਰ ਉਹੋ ਹੀ ਹੋਇਆ---ਖੂਨ ਨਿਕਲ ਪਿਆ । ਸਾਗ ਦੇ ਝੁਰਮਟ ਨਾਲ ਰਸਤਾ ਰੁਕਿਆ ਹੋਇਆ ਸੀ, ਸੁਰਿੰਦਰ ਨੇੜੇ ਪਹੁੰਚ ਗਿਆ ਫੇਰ ਅਵਾਜ ਮਾਰੀ:-ਬੜੀ ਦੀਦੀ !

ਸਾਰੇ ਦਿਨ ਦੇ ਫਾਕੇ ਕਾਰਨ ਨੀਮ ਜਾਨ ਮਾਧੋਰੀ ਬੇੜੀ ਅੰਦਰ ਸੰਤੋਸ਼ ਕੁਮਾਰ ਨੂੰ ਗੋਦੀ ਵਿਚ ਸਵਾਏ ਅਖਾਂ ਬੰਦ ਕਰ ਕੇ ਪਈ ਸੀ ਕਿ ਅਚਾਨਕ ਉਸ ਨੇ ਬੜੀ ਦੀਦੀ ਦੀ ਅਵਾਜ ਸੁਣੀ । ਇਹ ਪੁਰਾਨੀ ਪਹਿਚਾਨੀ ਹੋਈ ਅਵਾਜ ਵਿਚ ਮੈਨੂੰ ਕੌਨ ਸਦ ਰਿਹਾ ਹੈ ? ਹੈਂ ਉਹੋ ਤਾਂ ਹੈ ? ----ਮਾਧੋਰੀ ਉਠ ਕੇ ਬੈਠ ਗਈ, ਬਾਹਰ ਝਾਤ ਕੇ ਤਕਿਆ--ਮਾਸਟਰ ਸਾਹਿਬ ! ਹੈ ਇਹ ਤਾਂ ਉਹੋ ਹੀ ਮਾਲੂਮ ਹੁੰਦੇ ਨੇ ? ਸਾਰਾ ਜਿਸਮ ਚਿਕੜ ਤੇ ਮਟੀ ਨਾਲ ਲਿਭੜਿਆ ਹੋਇਆ ਹੈ। ਨੌਕਰਾਨੀ ਨੂੰ ਆਪਣੇ ਵਲੇ ਤਕ ਕੇ ਆਖਨ ਲਗੀ:-ਜਮਨਾ ਦੀ ਮਾਂ ਸੁਨਦੀ ਹੈਂ ? ਮਾਂਝੀ ਨੂੰ ਆਖ ਦੇ ਕੇ ਬੇੜੀ ਜਲਦੀ ਰੋਕ ਦੇਨ-ਏਥੇ ਹੀ ਲਗਾ ਦੇਨ।

ਏਸ ਵੇਲੇ ਸੁਰਿੰਦਰ ਵਿਚ ਜਰਾ ਜਿੰਨੀ ਵੀ ਤਾਕਤ ਨਹੀਂ ਸੀ ਉਹ ਉਥੇ ਹੀ ਕੰਢੇ ਤੇ ਹਥ ਪੈਰ ਫੈਲਾ ਕੇ ਲੇਟ ਗਿਆ । ਮਲਾਹਾਂ ਨੇ ਚੁੱਕ ਕੇ ਉਸ ਨੂੰ

੧੧੫.