ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੌਂ ਸਕੀ , ਬੜੇ ਬੜੇ ਭਿਆਨਕ ਸੁਪਨੇ ਉਸ ਨੂੰ ਆਉਂਦੇ ਰਹੇ । ਉਹੋ , ਭੁਲੀਆਂ ਹੋਈਆਂ ਯਾਦਾਂ ਫੇਰ ਯਾਦ ਆ ਆ ਕੇ ਦਿਲ ਤੜਫਾਨ ਲਗ ਪਈਆਂ ਘੜੀ ਮੁੜੀ ਅਖਾਂ ਵਿਚੋਂ ਅਥਰੂ ਆ ਆ ਕੇ ਵਹਿਨ ਲਗ ਪਏ---ਸੰਤੋਸ਼ ਕੁਮਾਰ ਨੇ ਉਸ ਵਲ ਤਕ ਕੇ ਡਰਦਿਆਂ, ਡਰਦਿਆਂ ਆਖਿਆ:-ਮਾਮੀ ! ਮੈਂ ਮਾਂ ਪਾਸ ਜਾਣਾ ਹੈ ।

ਮਾਧੋਰੀ ਖੁਦ ਹੀ ਇਹ ਸੋਚ ਰਹੀ ਸੀ ਕਿ ਜਦ ਏਥੋਂ ਦਾ ਦਾਨਾ ਪਾਣੀ ਹੀ ਸਾਡੇ ਲਈ ਉਠ ਗਿਆ ਹੈ ਤਾਂ ਸਵਾਏ ਕਾਂਸ਼ੀ ਜਾਨ ਦੇ ਹੋਰ ਕੋਈ ਚਾਰਾ ਹੀ ਨਹੀਂ । ਏਸੇ ਬਚੇ ਦੀ ਖਾਤਰ ਹੀ ਉਸ ਨੇ ਜਿਮੀਂਦਾਰ ਨਾਲ ਮਿਲਨ ਦੀ ਸਲਾਹ ਕੀਤੀ ਸੀ ਪਰ ਹੁਨ ਉਹ ਵੀ ਉਮੀਦ ਨਹੀਂ ਰਹੀ । ਹੁਨ ਤਾਂ ਸਗੋਂ ਇਕ ਨਵੀਂ ਚਿੰਤਾ ਨੇ ਆ ਘੇਰਿਆ ਸੀ ਉਹ ਚਿੰਤਾ ਕੋਈ ਓਪਰੀ ਨਹੀਂ ਸੀ ਉਹ ਸੀ ਉਸ ਦੀ ਜਵਾਨੀ----ਰੂਪ ! ਮਾਧੋਰੀ ਨੇ ਦਿਲ ਵਿਚ ਹੀ ਕਿਹਾ:-ਕਿ, ਸੱਤ ਵਰੇ ਹੋ ਗਏ ਹਨ ਅਜੇ ਤਕ ਇਹ ਜਵਾਨੀ ਤੇ ਰੂਪ ਦਾ ਜੰਜਾਲ ਉਸ ਦੇ ਮਗਰੋਂ ਨਹੀਂ ਲੱਥਾ ? ਸਾਰੇ ਉਸ ਨੂੰ ਬੜੀ ਦੀਦੀ ਤੇ ਮਾਂ ਕਹਿਨ ਲਗ ਪਏ ਸਨ ਪਰ ਕੀ ਅਜੇ---ਉਸ ਨੇ ਫਿਕੀ ਜਿਹੀ ਹਾਸੀ ਹਸਦਿਆਂ ਹੋਇਆਂ ਕਿਹਾ:-

"ਏਥੋਂ ਦੇ ਰਹਿਨ ਵਾਲੇ ਅੰਨੇ ਹਨ ਜਾਂ ਹੈਵਾਨ ?"

੧੦੦.