ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਏਥੇ ਕੋਈ ਉਸ ਨੂੰ ਘੂਰਨ ਵਾਲਾ ਤੇ ਹਰ ਗੱਲ ਵਿਚ ਟੋਕਨ ਵਾਲਾ ਨਹੀਂ ਸੀ ਤੇ ਨਾ ਹੀ ਉਸ ਦਾ ਕੋਈ ਦੁਖ ਦਰਦ ਦਾ ਸਾਂਝੀ ਵਾਲ ਹੀ ਸੀ। ਭੁੱਖ ਪਿਆਸ ਨਾਲ ਉਸਦਾ ਚਿਹਰਾ ਜਰਾ ਜਿੰਨਾ ਹੋ ਗਿਆ ਪਰ ਉਸ ਵਲ ਕਿਸੇ ਨੇ ਭੌਂ ਕੇ ਵੀ ਨਾ ਦੇਖਿਆ ਕਿ ਕੌਣ ਜਾ ਰਿਹਾ ਹੈ---।

ਏਥੇ ਪਹੁੰਚ ਕੇ ਪਹਿਲੀ ਵਾਰ ਉਸ ਨੂੰ ਇਹ ਪਤਾ ਲਗਾ ਕਿ ਰੋਟੀ ਲਈ ਉਸ ਨੂੰ ਖੁਦ ਕੋਸ਼ਸ਼ ਕਰਨੀ ਪਵੇਗੀ ਤੇ ਰਹਿਣ ਸੌਣ ਲਈ ਵੀ ਜਗਾ ਜ਼ਰੂਰ ਚਾਹੀਦੀ ਏ? ਪਰ ਸੌਂ ਜਾਨ ਨਾਲ ਹੀ ਭੁਖ ਤਾਂ ਨਹੀਂ ਹਟ ਜਾਂਦੀ? ਤੇ ਨਾ ਹੀ ਖਾਣਾ ਖਾ ਲੈਣ ਤੇ ਨੀਂਦਰ ਦੀ ਜ਼ਰੂਰਤ ਪੂਰੀ ਹੋ ਜਾਂਦੀ ਏ?

ਸੁਰਿੰਦਰ ਨੂੰ ਘਰੋਂ ਨਿਕਲਿਆਂ ਕਾਫੀ ਚਿਰ ਹੋ ਗਿਆ ਸੀ ਚਾਰੇ ਪਾਸੇ ਦੀਆਂ ਸੜਕਾਂ ਛਾਨਦਿਆਂ ਛਾਕਦਿਆਂ ਉਸ ਦਾ ਸਰੀਰ ਥੱਕ ਟੁੱਟ ਕੇ ਚੂਰ ਚੂਰ ਹੋ ਗਿਆ ਤੇ ਜੋ ਕੁਝ ਖੀਸੇ ਵਿਚ ਨਕਦ ਨਰਾਇਨ ਸੀ ਉਹ ਵੀ ਤਕਰੀਬਨ ਖਤਮ ਹੋ ਚੁਕਿਆ ਸੀ ਤੇ ਲਿਬਾਸ ਉਹ ਵੀ ਜਗਾ ੨ ਤੋਂ ਘਸ ਕੇ ਪਾਟਨ ਵਾਲਾ ਹੋ ਗਿਆ ਸੀ। ਰਾਤ ਨੂੰ ਸੌਣ ਲਈ ਉਸ ਪਾਸ ਕੋਈ ਟਿਕਾਣਾ ਵੀ ਨਹੀਂ ਸੀ ਉਸ ਦੀਆਂ ਅੱਖਾਂ ਵਿਚ ਅੱਥਰੂ ਆ ਗਏ। ਘਰ ਉਹ ਖਤ ਲਿਖਣ ਲੱਗਾ ਪਰ ਦਿਲ ਨਾ ਮੰਨਿਆਂ ਉਸ ਨੂੰ ਬੜੀ ਸ਼ਰਮਿੰਦਗੀ ਆਉਂਦੀ ਸੀ । ਸਭ ਤੋਂ ਵੱਡੀ ਮੁਸੀਬਤ ਉਸ ਲਈ

੧੧.