ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/23

ਇਹ ਸਫ਼ਾ ਪ੍ਰਮਾਣਿਤ ਹੈ

੨੨

ਭੂਦਾਨ ਚੜ੍ਹਦੀ ਕਲਾ'ਚ

ਬਨ੍ਹਾਉਣਾ ਚਾਹੀਦਾ ਹੈ। ਮੈਂ ਇਹ ਨਹੀਂ ਕਹਿੰਦਾ ਕਿ ਕਾਨੂੰਨ ਨਾ ਬਣੇ। ਕਾਨੂੰਨ ਤਾਂ ਜ਼ਰੂਰ ਬਣਨਾ ਚਾਹੀਦਾ ਹੈ। ਪਿਛੇ ਜਿਹੇ ਮਾਤਾਵਾਂ ਨੇ ਦਿਲੀ ਵਿਚ ਸਰਕਾਰ ਨੂੰ ਪ੍ਰਾਰਥਨਾ ਕੀਤੀ ਕਿ ਇਨ੍ਹਾਂ ਗੰਦੇ ਸਿਨਮਿਆਂ ਨੂੰ ਰੋਕੋ, ਨਹੀਂ ਤਾਂ ਸਾਡੇ ਲੜਕੇ ਗਲਤ ਰਾਹੇ ਪੈਣਗੇ। ਅਸੀਂ ਨਹੀਂ ਮੰਨਦੇ ਕਿ ਸਰਕਾਰ ਇਹਦੇ ਵਿਚ ਕੁਝ ਨਹੀਂ ਕਰ ਸਕਦੀ। ਬਹੁਤ ਕੁਝ ਕਰ ਸਕਦੀ ਹੈ, ਬਸ਼ਰਤੇ ਕਿ ਉਹ ਸਰਕਾਰ ਹੋਵੇ, ਅਰਥਾਤ ਉਹਦੇ ਵਿਚ ਬੁਧੀ ਦਾ ਵੀ ਅੰਸ਼ ਹੋਵੇ। ਪਰ ਇਥੇ ਜਿਹੜੇ ਏਨੇ ਸਿਖਸ਼ਕ ਅਤੇ ਪਾਲਕ ਬੈਠੇ ਹਨ, ਜਿਨ੍ਹਾਂ ਵਿਚ ਹਿੰਦੂ, ਮੁਸਲਮਾਨ, ਈਸਾਈ ਸਾਰੇ ਹਨ, ਉਹ ਵੇਖਦੇ ਹਨ ਕਿ ਸਾਡੇ ਬੱਚੇ ਗ਼ਲਤ ਰਾਹ ਤੇ ਜਾ ਰਹੇ ਹਨ, ਕਮਜ਼ੋਰ ਬਣ ਰਹੇ ਹਨ, ਤਾਂ ਕੀ, ਉਹ ਉਨ੍ਹਾਂ ਨੂੰ ਰੋਕ ਨਹੀਂ ਸਕਦੇ? ਕੀ ਉਹ ਨੇਤਿਕ ਵੀਚਾਰ ਦਾ ਪਰਚਾਰ ਨਹੀਂ ਕਰ ਸਕਦੇ? ਸਾਡੇ ਦੇਸ਼ ਵਿਚ ਪਰਾਚੀਨ ਸਮੇਂ ਤੋਂ ਨੈਤਿਕ ਵੀਚਾਰ ਦਾ ਕਿੰਨਾ ਪਰਚਾਰ ਹੋਇਆ ਹੈ? ਪਿੰਡ ਪਿੰਡ ਵਿਚ ਅਨਪੜ੍ਹ ਲੋਕਾਂ ਤੋਂ ਪੁਛਿਆ ਜਾਏ ਕਿ ਪਰਮੇਸ਼ਵਰ ਕਿਥੇ ਹੈ ਤਾਂ ਉਹ ਜਵਾਬ ਦਿੰਦੇ ਹਨ, ਉਹ ਘਟ ਘਟ ਵਾਸੀ ਹੈ, ਇਹ ਸਭ ਕਿਸ ਤਰ੍ਹਾਂ ਹੋਇਆ? ਲੱਖਾਂ ਲੋਕ ਧਰਮ ਲਈ ਤਪਸਿਆ ਕਰਦੇ ਹੋਏ ਮਰੇ। ਕੀ ਇਹ ਕਾਨੂੰਨ ਨਾਲ ਹੋਇਆ? ਲੱਖਾਂ ਲੋਕ ਕੁੰਭ ਮੇਲੇ ਵਿਚ ਜਾਂਦੇ ਹਨ, ਕੀ ਕਾਨੂੰਨ ਨਾਲ ਜਾਂਦੇ ਹਨ? ਸਾਡੇ ਜੀਵਨ ਦੀਆਂ ਕਈ ਗੱਲਾਂ ਕਾਨੂੰਨ ਨਾਲ ਨਹੀਂ ਹੋ ਸਕਦੀਆਂ। ਸਾਡੇ ਹਿਰਦਯ ਦੇ ਅੰਦਰ ਜੋ ਚੀਜ਼ ਹੈ, ਉਸੇ ਨਾਲ ਹੀ ਇਹ ਸਭ ਹੁੰਦਾ ਹੈ। ਕੀ ਉਹ ਚੀਜ਼ ਖਤਮ ਹੋ ਗਈ ਹੈ? ਕੀ ਲੋਕ ਸਿਨੇਮਾ ਵੇਖਣਾ ਬੰਦ ਕਰਕੇ ਰਾਤ ਨੂੰ ਅਸਮਾਨ ਵਿਚ ਜਿਹੜਾ ਸਿਨਮਾ ਚਲਦਾ ਹੈ, ਉਹਨੂੰ ਨਹੀਂ ਵੇਖ ਸਕਦੇ? ਰਿਸ਼ੀ ਕਹਿੰਦਾ ਹੈ ਕਿ ਪਾਪ ਨੂੰ ਮਿਟਾਉਣਾ ਹੈ ਤਾਂ ਨਛੱਤਰਾਂ ਦਾ ਦਰਸ਼ਨ ਕਰੋ। ਉਸ ਨਾਲ ਅੱਖਾਂ ਨੂੰ ਠੰਢਕ ਪਹੁੰਚਦੀ ਹੈ ਅਤੇ ਮਨ ਵਿਚ ਉੱਨਤ ਵੀਚਾਰ ਆਉਂਦੇ ਹਨ! ਕੀ ਅਸੀਂ ਅਜਿਹਾ ਸੁੰਦਰ ਸਿਨੇਮਾ ਨਹੀਂ ਵੇਖ ਸਕਦੇ? ਮੈਂ