ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/138

ਇਹ ਸਫ਼ਾ ਪ੍ਰਮਾਣਿਤ ਹੈ

ਸਭ ਨੂੰ ਬੁਲਾਵਾ

૧੪੧

ਨਾਂ ਭਾਵੇਂ ਜੀਵਨ ਦਾਨ ਹੋਵੇ ਜਾਂ ਕੁਝ, ਹੁਣ ਇਸ ਕੰਮ ਵਿਚ ਪੂਰਾ ਵਕਤ ਲਾਉਣ ਵਾਲੇ ਕਰਮਚਾਰੀਆਂ ਦੀ ਲੋੜ ਆ ਪਈ ਹੈ, ਇਹ ਬਿਲਕੁਲ ਸਪਸ਼ਟ ਹੈ। ਇਸ ਦੇ ਲਈ ਉਨ੍ਹਾਂ ਨੇ ਵਾਨਪ੍ਰਸਥ ਆਸ਼ਰਮ ਦੀ ਪ੍ਰਾਚੀਨ ਸੰਸਥਾ ਨੂੰ ਵੀ ਦੁਬਾਰਾ ਜੀਵਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਕਰ ਰਹੇ ਹਨ। ਜੇ ਇਹ ਕੰਮ ਕੇਵਲ ਜ਼ਮੀਨ ਪਰਾਪਤ ਕਰਨ ਦਾ ਅਤੇ ਇਸ ਨੂੰ ਵੰਡਣ ਦਾ ਹੀ ਹੁੰਦਾ ਤਾਂ ਕੋਈ ਵੱਡੀ ਗੱਲ ਨਹੀਂ ਸੀ, ਪਰੰਤੂ ਸਰਵੋਦਯ-ਸਮਾਜ ਦੀ ਰਚਨਾ ਅਨੁਸਾਰ ਥਾਂ ਥਾਂ ਜਿਹੜੇ ਰਾਮ ਰਾਜ ਦੇ ਨਮੂਨੇ ਖੜੇ ਕਰਨੇ ਹਨ, ਉਹਨਾਂ ਲਈ ਹੀ ਅਜਿਹੇ ਕਰਮਚਾਰੀਆਂ ਦੀ ਲੋੜ ਹੈ, ਜਿਹੜੇ ਕਿ ਆਪਣੇ ਆਪ ਨੂੰ ਇਸ ਕੰਮ ਵਿਚ ਖਪਾ ਦੇਣ।

ਇਸ ਲਈ ਆਪ ਉਸਾਰੁੂ ਕਰਮਚਾਰੀਆਂ ਤੋਂ ਅਤੇ ਗਾਂਧੀ ਸੇਵਕਾਂ ਤੋਂ ਖਾਸ ਆਸ ਰਖਦੇ ਹਨ, ਕਿਉਂਕਿ ਗਾਂਧੀ ਜੀ ਤੋਂ ਸਿਖਿਆ ਲੈ ਕੇ ਤਿਆਰ ਹੋਏ ਸੇਵਕ ਜੇ ਇਸ ਕੰਮ ਨੂੰ ਚੁੱਕ ਲੈਂਦੇ ਹਨ ਤਾਂ ਇਸ ਅੰਦੋਲਨ ਵਿਚ ਇਹੋ ਜਿਹੀ ਤਾਕਤ ਪੈਦਾ ਹੋ ਜਾਵੇਗੀ ਜਿਹੜੀ ਕਿ ਗਾਂਧੀ ਜੀ ਦੇ ਵਕਤ ਦੀ ਯਾਦ ਤਾਜ਼ਾ ਕਰ ਦੇਵੇਗੀ। ਗਾਂਧੀ ਜੀ ਦੇ ਦਸੇ ਰਾਹ ਤੇ ਚਲ ਕੇ ਹੀ ਭੂਦਾਨ ਅਗੇ ਵਧ ਰਿਹਾ ਹੈ। ਅਜਿਹੀ ਅਵਸਥਾ ਵਿਚ ਰਚਨਾਤਮਕ ਕਰਮਚਾਰੀਆਂ ਨੂੰ ਖਾਸ ਅਪੀਲ ਕੀਤੀ ਜਾਂਦੀ ਹੈ। ਤਾਕਤ ਦੇ ਜਾਲ ਤੋਂ ਦੂਰ ਰਹਿ ਕੇ ਸੈਂਕੜੇ ਗਾਂਧੀ ਸੇਵਕ ਉਸਾਰੂ ਕੰਮਾਂ ਵਿਚ ਲਗੇ ਹੋਏ ਹਨ, ਉਹਨਾਂ ਨੂੰ ਇਹ ਅੰਦੋਲਨ ਹੁਣ ਗਾਂਧੀ ਜੀ ਦੇ ਨਾਂ ਤੇ ਮੱਦਾ ਦੇ ਰਿਹਾ ਹੈ, ਕਿਉਂਕਿ ਗਾਂਧੀ ਜੀ ਦੇ ਸਿਧਾਂਤ ਅਜ ਸੰਸਾਰ ਦੀਆਂ ਸਮਸਿਆਵਾਂ ਦੀ ਕਸੌਟੀ ਤੇ ਚੜ੍ਹ ਚੁਕੇ ਹਨ। ਇਸ ਲਈ ਹੁਣ ਰਾਜਨੀਤਕ ਇਨਕਲਾਬ ਦੇ ਬਾਅਦ ਜੇ ਅਸੀਂ ਆਰਥਕ ਇਨਕਲਾਬ ਵੀ ਗਾਂਧੀ ਜੀ ਦੇ ਰਸਤੇ ਤੇ ਹੀ ਚਲ ਕੇ ਲੋਕ-ਸ਼ਕਤੀ ਦੁਆਰਾ ਨਹੀਂ ਲਿਆਉਂਦੇ ਹਾਂ ਤਾਂ ਅਹਿੰਸਾ ਦੇ ਇਨਕਲਾਬ ਦਾ ਪਸਾਰ ਨਹੀਂ ਹੋ ਸਕਦਾ।

ਜ਼ਮਾਨੇ ਦੀ ਮੰਗ ਨਾਲ ਜਦੋਂ ਬਾਕਾਇਦਾ ਪੁਰਸ਼ਾਰਥ ਦਾ ਮੇਲ ਹੁੰਦਾ