ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/132

ਇਹ ਸਫ਼ਾ ਪ੍ਰਮਾਣਿਤ ਹੈ

ਸਭ ਨੂੰ ਬੁਲਾਵਾ

੧੩੫

ਜਿਨ੍ਹਾਂ ਕਿ ਪੁਰਖ ਲੈਂਦੇ ਹਨ। ਬਾਪੂ ਨੇ ਭਾਰਤੀ ਨਾਰੀ ਨੂੰ ਜਾਗ੍ਰਿਤ ਕਰ ਦਿੱਤਾ ਹੈ। ਵਿਨੋਬਾ ਨੇ ਹੁਣ ਉਸ ਦੇ ਲਈ ਕੰਮ ਕਰਨ ਦਾ ਖੇਤਰ ਖੋਲ੍ਹ ਦਿੱਤਾ ਹੈ। ਜਿਹੜੀਆਂ ਭੈਣਾਂ ਅੱਜ ਤਕ ਇਸ ਦੁਨੀਆਂ ਵਿਚ ਸ਼ਾਮਲ ਹੋਈਆਂ ਹਨ, ਜਦੋਂ ਅਸੀਂ ਉਨ੍ਹਾਂ ਦੇ ਕੰਮ ਨੂੰ ਵੇਖਦੇ ਹਾਂ ਤਾਂ ਦੰਗ ਰਹਿ ਜਾਂਦੇ ਹਾਂ। ਦਿਲ ਨੂੰ ਬਦਲਨ ਵਾਲੇ ਪਰਸੰਗਾਂ ਦੀ ਮਾਣੋ ਉਨ੍ਹਾਂ ਨੇ ਗੰਗਾ ਵਗਾ ਦਿੱਤੀ ਹੈ। ਸਮਾਜਕ ਜੀਵਨ ਵਿਚ ਇਸਤ੍ਰੀ ਦਾ ਦਰਜਾ ਬੜਾ ਮਹੱਤਵ ਪੂਰਨ ਹੈ। ਇਸ ਲਈ ਸਾਡਾ ਵਿਸ਼ਵਾਸ਼ ਹੈ ਕਿ ਇਹ ਇਨਕਲਾਬ ਤਦ ਹੀ ਸਫਲ ਹੋਵੇਗਾ ਜਦੋਂ ਕਿ ਭੈਣਾਂ ਬਹੁਤ ਭਾਰੀ ਗਿਣਤੀ ਵਿਚ ਇਸ ਦੇ ਵਿਚ ਜੁਟ ਜਾਣਗੀਆਂ।

ਭੈਣਾਂ ਲਈ ਨਿਮਨ ਲਿਖਤ ਕੰਮ ਹਨ:

(ਉ) ਆਪਣੀ ਜ਼ਮੀਨ ਦੇਣ ਜਾਂ ਆਪਣੇ ਟੱਬਰ ਵਾਲਿਆਂ ਤੋਂ ਜਾਂ ਸਬੰਧੀਆਂ ਤੋਂ ਦਿਵਾਉਣ।

(ਅ) ਭੂਦਾਨ ਯਾਤਰਾ ਕਰਨ, ਘਰ ਘਰ ਜਾ ਕੇ ਇਸਤਰੀਆਂ ਨੂੰ ਭੂਮੀਦਾਨ ਬਾਰੇ ਵਿਚਾਰ ਸਮਝਾਉਣ ਦੀ ਕੋਸ਼ਿਸ਼ ਕਰਨ।

(ੲ) ਆਪਣੇ ਘਰ ਵਿਚ ਪੁਰਸ਼ਾਂ ਨੂੰ ਕਹਿ ਦਿਓ ਕਿ ਸਾਡੇ ਲਈ ਜ਼ਿਆਦਾ ਜਮਾਂ ਨਾ ਕਰੋ, ਅਸਾਂ ਨੇ ਘਟ ਖਰਚ ਵਾਲਾ ਅਤੇ ਮਿਹਨਤ ਦਾ ਜੀਵਨ ਬਤੀਤ ਕਰਨਾ ਹੈ।

(ਸ) ਭੂਮੀਹੀਨ-ਪਰਵਾਰਾਂ ਵਿਚ ਜਾ ਕੇ ਉਨ੍ਹਾਂ ਦੀਆਂ ਇਸਤਰੀਆਂ ਨੂੰ ਮਿਲੇ ਅਤੇ ਉਨ੍ਹਾਂ ਨਾਲ ਪਰੇਮ ਵਧਾਓ।

(ਹ) ਭੂਦਾਨ ਸਾਹਿਤ ਦਾ ਪਰਚਾਰ ਕਰੋ। ਇਹ ਵੇਖਿਆ ਗਿਆ ਹੈ ਹੈ ਕਿ ਇਸ ਦੇ ਵਿਚ ਅਕਸਰ ਪੁਰਸ਼ਾਂ ਨਾਲੋਂ ਇਸਤਰੀਆਂ ਵਧੇਰੇ ਸਫਲ ਹੁੰਦੀਆਂ ਹਨ।

ਪਾਰਟੀਆਂ ਅਤੇ ਸੰਸਥਾਵਾਂ ਨੂੰ

ਭਾਰਤ ਦੇ ਰਾਜਨੀਤਕ ਧੜਿਆਂ ਦੇ ਜਿਹੜੇ ਪਰਮੁਖ ਲੋਕ ਹਨ, ਉਨ੍ਹਾਂ ਵਿਚ ਕਾਂਗਰਸ ਅਤੇ ਸਮਾਜਵਾਦੀ ਪੱਖ ਇਹੋ ਜਿਹੇ ਹਨ, ਜਿਨ੍ਹਾਂ ਨੂੰ