ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/130

ਇਹ ਸਫ਼ਾ ਪ੍ਰਮਾਣਿਤ ਹੈ

ਸਭ ਨੂੰ ਬੁਲਾਵਾ

੧੩੩

 ਚਾਹੁਣਗੇ, ਉਨ੍ਹਾਂ ਨੂੰ ਕੇਵਲ ਲੜਾਈ ਅਤੇ ਹੋਰ ਇਹੋ ਜਿਹੇ ਕੰਮ ਨਹੀਂ ਮਿਲਣਗੇ, ਉਨ੍ਹਾਂ ਨੂੰ ਡੂੰਘਾਈ ਵਿਚ ਜਾਣਾ ਹੋਵੇਗਾ। ਅੱਜ ਤਕ ਹਜ਼ਾਰਾਂ ਵਿਦਿਆਰਥੀਆਂ ਨੇ ਇਸ ਅੰਦੋਲਨ ਵਿਚ ਜਿਹੜਾ ਹਿੱਸਾ ਲਿਆ ਹੈ, ਉਹ ਕਦੀ ਭੂਦਾਨ-ਸੇਵਕਾਂ ਲਈ ਪਰੇਰਨਾਂ ਦੀ ਕਹਾਣੀ ਅਤੇ ਸੋਮਾਂ ਬਣ ਸਕਦਾ ਹੈ। ਬਿਹਾਰ ਦਾ ਉਹ ਦਸਾਂ ਸਾਲਾਂ ਦਾ ਮੁੰਡਾ ਤੁਰ ਪਿਆ ਜ਼ਮੀਨ ਮੰਗਣ। ਪਹਿਲੇ ਉਸ ਨੇ ਆਪਣੇ ਪਿਤਾ ਜੀ ਦੇ ਕੋਲ ਜਾ ਕੇ ਜ਼ਿੱਦ ਕੀਤੀ ਕਿ ਤੁਸੀਂ ਛੇਵਾਂ ਹਿੱਸਾ ਦਿਓ ਫ਼ਿਰ ਦੂਜਿਆਂ ਕੋਲੋਂ ਮੰਗਾਂਗਾ। ਇਹੋ ਜਿਹੇ ਪੁਤਰ ਦੇ ਪਿਤਾ ਭਲਾ ਇਸ ਮੰਗ ਨੂੰ ਕਿਵੇਂ ਠੁਕਰਾ ਸਕਦੇ ਸਨ? ਉਹ ਬੱਚਾ ਥੜ੍ਹੇ ਹੀ ਦਿਨਾਂ ਵਿਚ ਸੈਂਕੜੇ ਏਕੜ ਜ਼ਮੀਨ ਦੇ ਦਾਨ ਪੱਤਰ ਲੈ ਆਇਆ ਸੀ। ਛੋਟੀ ਜਿਹੀ ਸੰਘਮਿਤਰਾ ਨੇ ਨਾ ਕੇਵਲ ਆਪਣੇ ਸਗੋਂ ਆਪਣੀ ਮਾਂ ਅਤੇ ਨਾਨੀ ਦੇ ਸੋਨੇ ਦੇ ਗਹਿਣੇ ਵੀ ਇਸ ਯੱਗ ਵਿਚ ਦਿਵਾ ਦਿਤੇ ਅਤੇ ਅਗੇ ਲਈ ਖੁਦ ਸੋਨੇ ਦੇ ਗਹਿਣੇ ਨਾ ਪਾਉਣ ਦਾ ਸੰਕਲਪ ਕੀਤਾ। ਉਸ ਨੂੰ ਲਿਖਣਾ ਪੜ੍ਹਨਾ ਨਹੀਂ ਸੀ ਆਉਂਦਾ ਪਰ ਭੂਦਾਨ ਸਾਹਿਤ ਵੇਚਦਿਆਂ ਵੇਚਦਿਆਂ ਉਸ ਨੇ ਹਿਸਾਬ ਕਰਨਾ ਸਿਖ ਲਿਆ। ਗੁਜਰਾਤ ਦਾ ਉਹ ਜਵਾਨ ਹਰ ਹਫਤੇ ਇਕ ਜ਼ਮੀਨ ਵਾਲੇ ਕੋਲ ਆਦਰ ਨਾਲ ਜਾਂਦਾ। ਪਹਿਲੇ ਹਫਤੇ ਉਸ ਨੇ ਇਕ ਗਲ ਸੁਣੀ। ਦੂਜੇ ਹਫਤੇ ਉਹ ਆਪਣੀ ਅਖਬਾਰ ਪੜ੍ਹਨ ਲਈ ਛਡ ਗਿਆ। ਤੀਜੇ ਹਫਤੇ ਉਸ ਨੇ ਇਕ ਆਨੇ ਦੀ ਪੁਸਤਕ ਵੇਚੀ। ਹੁੰਦਿਆਂ ਹੁੰਦਿਆਂ ਉਸ ਜ਼ਮੀਨ ਵਾਲ ਨੇ ੨੫ ਬਿਘੇ ਜ਼ਮੀਨ ਦਿੱਤੀ। ਇਸ ਅੰਦੋਲਨ ਦਾ ਬਹੁਤ ਸਾਰੇ ਵਿਦਿਆਰਥੀਆਂ ਦੇ ਜੀਵਨ ਤੇ ਵੀ ਅਸਰ ਪਿਆ। ਜਦੋਂ ਛੋਟੇ ਛੋਟੇ ਬਾਂਦਰਾਂ ਵਿਚ ਸਮੁੰਦਰ ਲੰਘਣ ਦੀ ਤਾਕਤ ਆਈ ਸੀ ਤਾਂ ਇਨਕਲਾਬ ਆਇਆ, ਜਦੋਂ ਛੋਟੇ ਛੋਟੇ ਗਾਵਲਿਆਂ ਨੇ ਪਹਾੜ ਚੁਕਿਆ, ਤਾਂ ਇਨਕਲਾਬ ਆਇਆ ਸੀ, ਜਦੋਂ ਬਾਦਰ ਸੈਨਾ ਲੂਣ ਪਕਾਇਆ ਸੀ ਤਾਂ ਇਨਕਲਾਬ ਆਇਆ ਸੀ, ਜਦੋਂ ਬਾਲਕ ਏਹੋ ਜਿਹੇ ਕੰਮ ਕਰਨ ਲਗਣ ਜਿਹੜੇ ਕਿ ਆਮ ਤੌਰ ਤੇ ਵਡੇ ਵੀ ਨਹੀਂ ਕਰ ਸਕਦੇ, ਇਨਕਲਾਬ ਆਉਂਦਾ ਹੈ। ਅੱਜ ਛੋਟੇ ਛੋਟੇ