ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/103

ਇਹ ਸਫ਼ਾ ਪ੍ਰਮਾਣਿਤ ਹੈ

੧੦੨

ਭੂਟਾਨ ਚੜ੍ਹਦੀ ਕਲਾ 'ਚ

ਬਿਹਾਰ ਛਡਣ ਤੋਂ ਪਹਿਲਾਂ ਉਹ ਆਪਣੇ ਨੀਯਤ ਨਿਸ਼ਾਨੇ ਤੇ ਨਹੀਂ ਅਪੜ ਸਕੇ। ੬੨ ਲਖ ਏਕੜ ਜ਼ਮੀਨ ਦੀ ਮੰਗ ਸੀ। ਉਹਦੇ ਬਦਲੇ ੨੨ ਲਖ ਏਕੜ ਤੋਂ ਕੁਝ ਜ਼ਿਆਦਾ ਜ਼ਮੀਨ ਮਿਲੀ ਹੈ। ਇਹਦੇ ਤੋਂ ਇਹ ਨਤੀਜਾ ਕਢਿਆ ਜਾ ਰਿਹਾ ਹੈ ਕਿ ਬਿਹਾਰ ਵਿਚ ਭੂਦਾਨ-ਅੰਦੋਲਨ ਸਫ਼ਲ ਨਹੀਂ ਹੋਇਆ। ਪਰ ਸਾਨੂੰ ਇਸ ਗੱਲ ਦਾ ਖਿਆਲ ਰਖਣਾ ਚਾਹੀਦਾ ਹੈ ਕਿ ਬਿਹਾਰ ਦੇ ਕੁਲ ਪਿੰਡਾਂ ਵਿਚੋਂ ਕੇਵਲ ਇਕ ਤਿਹਾਈ ਪਿੰਡਾਂ ਤਕ ਹੀ ਭੂਦਾਨ ਸੰਦੇਸ਼ ਅਪੜ ਸਕਿਆ ਹੈ। ਇਹਦੇ ਤੋਂ ਇਹੋ ਹੀ ਪਤਾ ਲਗਦਾ ਹੈ ਕਿ ਜੇ ਕੋਈ ਕਮੀ ਹੈ ਤਾਂ ਉਹ ਸਾਡੇ ਯਤਨ ਵਿਚ ਹੈ, ਤਰੀਕੇ ਵਿਚ ਨਹੀਂ।

ਫਿਰ ਵੀ ਜੇ ੧੯੫੭ ਤਕ ਜ਼ਮੀਨ ਦੀ ਸਮੱਸਿਆ ਹਲ ਨਹੀਂ ਹੁੰਦੀ ਤਾਂ ਅਹਿੰਸਾ ਦੀ ਮਰਯਾਦਾ ਵਿਚ ਰਹਿੰਦਿਆਂ ਹੋਇਆਂ ਜਿੰਨੇ ਵੀ ਹੋਰ ਉਪਾ ਕੀਤੇ ਜਾ ਸਕਦੇ ਹਨ, ਉਨ੍ਹਾਂ ਤੋਂ ਵਿਨੋਬਾ ਹਿਚਕਚਾਉਣਗੇ ਨਹੀਂ। ਪਰ ਅਸਹਿਯੋਗ, ਸਤਿਆਗ੍ਰਹਿ ਆਦਿ ਸਾਧਨ ਆਖੀਰੀ ਹਨ। ਉਹਦੇ ਤੋਂ ਪਹਿਲਾਂ ਸਮਝਾਉਣ ਦੇ ਸਾਰੇ ਤਰੀਕੇ ਤਾਂ ਵਰਤ ਲੈਣੇ ਚਾਹੀਦੇ ਹਨ ਨਾ? ਸਤਿਆਗ੍ਰਹਿ ਲਈ ਸਤਿਆਗਹਿ ਕਰਨ ਵਾਲੇ ਦੀ ਕੁਝ ਆਪਣੀ ਤਿਆਰੀ ਵੀ ਤਾਂ ਹੋਣੀ ਹੀ ਚਾਹੀਦੀ ਹੈ ਨਾ? ਕਮੀਦਾਨ-ਯੁੱਗ ਲਈ ਜਿਹੜੀਆਂ ਕੋਸ਼ਿਸ਼ਾਂ ਹੁੰਦੀਆਂ ਹਨ, ਉਨ੍ਹਾਂ ਤੋਂ ਇਹ ਤਿਆਰੀ ਵੀ ਸਹਿਜੇ ਹੀ ਹੋ ਜਾਂਦੀ ਹੈ। ਪਰ ਬਹੁਤ ਆਸ ਹੈ ਕਿ ਸਤਿਆਗ੍ਰਹਿ ਦਾ ਮੌਕਾ ਹੀ ਨਾ ਆਏ।

ਪ੍ਰਸ਼ਨ:-ਜ਼ਮੀਨ ਦਾ ਤਾਂ ਤੁਸੀਂ ਦਾਨ ਮੰਗ ਰਹੇ ਹੋ, ਪਰ ਕਦੀ ਛੇਵੇਂ ਹਿਸੇ ਦੀ ਮੰਗ ਕਰਦੇ ਹੋ ਅਤੇ ਕਦੀ ਪੂਰੇ ਪਿੰਡ ਦੀ ਅਤੇ ਕਦੀ ਕੁਝ। ਤੁਸੀਂ ਸਾਨੂੰ ਇਕ ਵੇਰਾਂ ਜ਼ਮੀਨ ਦੀ ਵੰਡ ਸਬੰਧੀ ਨਕਸ਼ਾ ਬਣਾ ਕੇ ਦਸ ਦਿਉ ਕਿ ਉਹ ਕਿਹੋ ਜਿਹਾ ਰਹੇਗਾ?

ਉੱਤਰ:-ਵਿਨੋਬਾ ਨੇ ਇਹ ਕਿਹਾ ਹੈ ਕਿ ਭੂਮੀ ਭਗਵਾਨ ਦੀ ਹੈ, ਉਸ ਦੇ ਵਲੋਂ ਸਮਾਜ ਦੀ ਹੈ ਅਤੇ ਰਹੇਗੀ ਵਾਰੀ ਕਰਨ ਵਾਲੇ ਦੇ ਕੋਲ