ਪੰਨਾ:ਭੂਤ ਭਵਿੱਖ ਦੀ ਅਕੱਥ ਕਥਾ.pdf/9

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

7.

ਅਸੀਂ ਆਪਣੇ ਉਦੇਸ਼ਾਂ ਦੀ ਪੂਰਤੀ ਲਈ ਕਾਫੀ ਖੇਤਰਾਂ ਵਿੱਚ ਕੰਮ ਕੀਤਾ ਹੈ ਜਿਹਨਾਂ ਵਿੱਚ ਪ੍ਰਮੁਖ ਗੁਰਮਤਿ ਵਿਆਖਿਆ, ਸ਼ਬਦ ਫਿਲਾਸਫੀ, ਕੁਦਰਤ, ਇਤਿਹਾਸ, ਗੁਰਮੁਖੀ ਲਿਪੀ ਦੀ ਖੋਜ, ਪੰਜਾਬੀ ਸਾਹਿਤ, ਵਿਸਮਾਦ, ਖਾਲਸਾ ਨੀਤੀ ਸ਼ਾਸਤਰ, ਨਾਮ ਰਸ, ਸੁੰਨ ਮੰਡਲ, ਗੁਰਬਾਣੀ ਦੀ ਨਿਰਗੁਣ ਕਥਾ ਅਤੇ ਸਿਹਤ ਵਿਦਿਆ/ਖੋਜ ਹਨ।

8.

ਪੂੰਜੀਵਾਦ ਆਪਣੇ ਅਗਲੇਰੇ ਪੜਾਵਾਂ ਵਿੱਚ ਦਾਖਲ ਹੋ ਗਿਆ ਹੈ। ਸਾਡੀ ਮੌਜੂਦਾ ਸਭਿਅਤਾ ਲੜਖੜਾਉਣੀ ਸ਼ੁਰੂ ਹੋ ਗਈ ਹੈ, ਅਜਿਹੇ ਸਮਿਆਂ ਵਿੱਚ ਸਿਹਤ ਨੂੰ ਮੁਢਲੀ ਤਰਜੀਹ ਤੇ ਰੱਖਣਾ ਪਵੇਗਾ।

ਅਜ਼ਾਦੀ/ਨਿਰਲੇਪਤਾ ਪ੍ਰਾਪਤੀ ਲਈ ਸੰਘਰਸ਼

ਦੁਨੀਆਂ ਉੱਤੇ ਸਭ ਤੋਂ ਵੱਡੀ ਪ੍ਰਾਪਤੀ ਅਜ਼ਾਦੀ/ਨਿਰਲੇਪਤਾ ਦੀ ਹੈ। ਬਸ਼ਰਤੇ ਕਿ ਮਨੁੱਖ ਆਪਣੇ ਸਾਰੇ ਕਰਤੱਵ ਬਾਖੂਬੀ ਨਿਭਾਵੇ।ਬਿਨਾਂ ਕਿਸੇ ਲੋਭ ਲਾਲਚ ਤੋਂ ਇਸ ਦੀ ਰੱਖਿਆ ਕਰੇ। ਇਸ ਦੀ ਪ੍ਰਾਪਤੀ ਲਈ ਸਤਿਗੁਰੂ ਸਨਮੁਖ ਅਰਦਾਸ ਬੇਨਤੀ ਕਰੇ।
ਇਹ ਅਜ਼ਾਦੀ ਅਨੇਕਾਂ ਪ੍ਰਕਾਰ ਦੀ ਹੈ :-

  • ਰਾਜਨੀਤਿਕ ਅਜ਼ਾਦੀ
  • ਆਰਥਿਕ ਅਜ਼ਾਦੀ
  • ਧਾਰਮਿਕ ਅਜ਼ਾਦੀ
  • ਸੱਭਿਆਚਾਰਕ ਅਜ਼ਾਦੀ
  • ਵਿਚਾਰਾਂ ਦੇ ਪ੍ਰਗਟਾ ਦੀ ਅਜ਼ਾਦੀ (ਪਰੰਤੂ ਇਸ ਅਧੀਨ ਕਿਸੇ ਹੋਰ ਖਿਲਾਫ ਨੁਕਸਾਨ ਦੀਆਂ ਭਾਵਨਾਵਾਂ ਨਾ ਹੋਣ)

ਜਿੰਨੀਆਂ ਵੀ ਪੁਰਾਤਨ ਅਤੇ ਨਵੀਨ ਬੌਧਿਕ ਮਿਸਲਾਂ/ਸੰਸਥਾਵਾਂ ਬਾਹਰੀ ਅਤੇ ਅੰਤਰੀਵ ਅਜ਼ਾਦੀ ਲਈ ਸੰਘਰਸ਼ ਕਰ ਰਹੀਆਂ ਹਨ ਉਹ ਸਾਰੀਆਂ ਸਵਾਗਤਯੋਗ ਹਨ। ਉਨ੍ਹਾਂ ਦੁਆਰਾ ਕੀਤੀਆਂ ਸਰਗਰਮੀਆਂ ਵੀ ਸਵਾਗਤਯੋਗ ਹਨ।

ਭੂਤ ਭਵਿੱਖ ਦੀ ਅਕੱਥ ਕਥਾ /7