ਪੰਨਾ:ਭੂਤ ਭਵਿੱਖ ਦੀ ਅਕੱਥ ਕਥਾ.pdf/8

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਾਡੇ ਉਦੇਸ਼

1.

Sikh/Punjabi Movement ਨੂੰ ਪੈਦਾ ਕਰਕੇ ਹੌਲੀ-ਹੌਲੀ ਬਹੁਤ ਸ਼ੁੱਧ ਅਤੇ ਸੰਤੁਲਿਤ Sikh/Punjabi Healers Infrastructure ਖੜ੍ਹਾ ਕੀਤਾ ਜਾਵੇ।

2.

Sikh / Punjabi Healers ਦੇ ਬੁਨਿਆਦੀ ਢਾਂਚੇ ਰਾਹੀਂ Sikh / Punjabi Healers Civilization ਖੜ੍ਹੀ ਕੀਤੀ ਜਾਵੇ।

3.

ਪੂੰਜੀਵਾਦ ਦੇ ਬਿਖੜੇ ਸਮਿਆਂ ਵਿੱਚ ਕੁੱਲ ਮਨੁੱਖਤਾ ਸਾਹਮਣੇ ਜੋ ਵੀ ਵੱਡੀਆਂ ਚੁਣੌਤੀਆਂ / ਸਮੱਸਿਆਵਾਂ ਮੂੰਹ ਅੱਡੀ ਖੜ੍ਹੀਆਂ ਹਨ ਉਨ੍ਹਾਂ ਨੂੰ ਸ਼ੁੱਧ ਅਤੇ ਸੰਤੁਲਿਤ ਸਾਧਨਾਂ ਰਾਹੀਂ ਕਾਬੂ ਵਿੱਚ ਰੱਖਿਆ ਜਾਵੇ।

4.

ਜੋ ਵੀ ਨਵੀਂ ਸਭਿਅਤਾ ਉਸਾਰਨ ਦੇ ਅਸੀਂ ਸੁਪਨੇ ਵੇਖ ਰਹੇ ਹਾਂ ਉਹ ਸਭਿਅਤਾ ਮਨੁੱਖਤਾ ਨੂੰ ਭਿਆਨਕ ਅਤੇ ਦੁਖਾਂਤਕ ਸਥਿਤੀਆਂ ਵਿੱਚੋਂ ਬਾਹਰ ਕੱਢਣ ਲਈ ਲਗਾਤਾਰ ਯਤਨਸ਼ੀਲ ਰਹੇ।

5.

ਨਵੀਂ ਸਭਿਅਤਾ ਦੀ ਜੋ ਵੀ ਉਸਾਰੀ ਹੋਵੇ ਉਸ ਦਾ ਕੇਂਦਰੀ ਧੁਰਾ ਸਿਹਤ ਅਤੇ ਸ਼ਬਦ ਗੁਰਬਾਣੀ ਹੋਵੇ। ਜੋ ਵੀ ਮਾਨਸਿਕ ਅਤੇ ਰੂਹਾਨੀਅਤ ਸੁਖ ਲੈਣ ਦੇ ਸੁਪਨੇ ਸਾਡੇ ਮਨਾਂ ਵਿੱਚ ਪੈਦਾ ਹੋਣ ਉਹ ਸ਼ਬਦ ਗੁਰਬਾਣੀ ਦੀ ਸ਼ਰਨ ਵਿੱਚ ਗ੍ਰਹਿਣ ਕੀਤੇ ਜਾਣ।

6.

ਅਸੀਂ ਉਪਰੋਕਤ ਉਦੇਸ਼ਾਂ ਦੀ ਪੂਰਤੀ ਲਈ ਲਗਾਤਾਰ ਯਤਨਸ਼ੀਲ ਹਾਂ ਅਤੇ ਅਸੀਂ ਪੁਰਜੋਰ ਕੋਸ਼ਿਸ਼ ਕੀਤੀ ਹੈ ਕਿ ਨਵੀਂ ਖੋਜ ਨੂੰ ਅੱਗੇ ਵਧਾਉਣ ਲਈ ਕਿਸੇ ਵੀ ਨਿੱਜੀ ਜਾਂ ਸਮੂਹਿਕ ਹਉਮੈ ਤੋਂ ਬਚਿਆ ਜਾਵੇ।ਪਿਛਲੇ 25-30 ਸਾਲਾਂ ਤੋਂ ਅਸੀਂ ਦੁਨੀਆਂ ਦੇ ਕਿਸੇ ਵੀ ਖੇਤਰ ਵਿੱਚੋਂ ਕੁਝ ਸਿੱਖਣ ਲਈ ਮਨ ਦੀਆਂ ਖਿੜਕੀਆਂ ਖੁਲ੍ਹੀਆਂ ਰੱਖੀਆਂ। ਇਸ ਦੌਰਾਨ ਅਸੀਂ ਦੁਨੀਆਂ ਦੇ ਕਿਸੇ ਵੀ ਖੇਤਰ ਜਾਂ ਫਿਰਕੇ ਨਾਲ ਦੂਰੀਆਂ ਨਹੀਂ ਬਣਾਈਆਂ ਕਿਉਂਕਿ ਸਾਰੇ ਹੀ ਫਿਰਕੇ ਅਤੇ ਖੇਤਰ ਸ਼ਬਦ ਗੁਰਬਾਣੀ ਦੀ ਅਦਿੱਖ ਸ਼ਰਨ ਵਿੱਚ ਹਨ। ਸ਼ਬਦ ਸਾਰੇ ਖੰਡਾਂ ਬ੍ਰਹਮੰਡਾਂ ਦੀ ਸਾਂਝੀ ਸੰਪਤੀ ਹੈ।

ਭੂਤ ਭਵਿੱਖ ਦੀ ਅਕੱਥ ਕਥਾ /6