ਪੰਨਾ:ਭੂਤ ਭਵਿੱਖ ਦੀ ਅਕੱਥ ਕਥਾ.pdf/21

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਿਹਤ ਬਾਰੇ ਅਨੁਭਵ-ਦ੍ਰਿਸ਼ਟੀਆਂ

1.

ਮਨੁੱਖ ਦੀ ਨਿੱਜੀ ਜ਼ਿੰਦਗੀ, ਪਰਿਵਾਰਾਂ ਅਤੇ ਕੌਮਾਂ ਤੇ ਪੂੰਜੀਵਾਦ ਨੇ ਬੇਥਾਹ ਪ੍ਰੈਸ਼ਰ ਪਾ ਦਿੱਤਾ ਹੈ। ਉਨ੍ਹਾਂ ਦੀ ਸਰੀਰਿਕ, ਮਾਨਸਿਕ ਅਤੇ ਰੂਹਾਨੀ ਸਿਹਤ ਖਰਾਬ ਹੋ ਰਹੀ ਹੈ। ਪੂੰਜੀਵਾਦ ਨੇ ਬਹੁਤ Composite / Complex ਹਮਲਾ ਕੀਤਾ ਹੋਇਆ ਹੈ। ਇਸ ਤੋਂ ਬਚਾਅ ਕਰਨ ਲਈ Complex ਸਾਧਨ ਹੀ ਜਰਖੇਜ਼ ਹੋਣਗੇ। ਅਸੀਂ ਉਪਰੋਕਤ ਵੀਚਾਰਧਾਰਾ ਅਨੁਸਾਰ ਬਹੁਪੱਖੀ ਖੇਤਰਾਂ ਵੱਲ ਧਿਆਨ ਦੇ ਰਹੇ ਹਾਂ।

2.

ਡਾ. ਨਾਰਮਨ ਵਾਕਰ (Dr. Norman Walker) ਦੀਆਂ ਪੁਸਤਕਾਂ 'Colon Health' 'Become Younger' Vibrant Health' ਅਤੇ ਸੁਬਾਹ ਸਰਵ (Subah Saraf) ਜੋ ਕਿ ਸਾਤਵਿਕ ਮੂਵਮੈਂਟ (Satvic Movement) ਦੀ ਫਾਊਂਡਰ ਹੈ ਦੀ ਪੁਸਤਕ 'The Food Book' ਬਹੁਤ ਹੀ ਮਹਾਨ ਰਚਨਾਵਾਂ ਹਨ। ਉਪਰੋਕਤ ਰਚਨਾਵਾਂ ਵਿੱਚੋਂ ਬੜੀ ਹੀ ਪਾਰਦਰਸ਼ੀ Health Philosphy ਜਨਮ ਲੈ ਰਹੀ ਹੈ। ਇਸ ਫਿਲਾਸਫੀ ਨੂੰ ਸਾਹਮਣੇ ਰੱਖ ਕੇ ਅਸੀਂ ਬਹੁਤ ਸ਼ੁੱਧ Food Policy ਬਣਾ ਸਕਦੇ ਹਾਂ ਜੋ ਕਿ ਵੱਡੀਆਂ ਸਿਹਤ ਪ੍ਰਾਪਤੀਆਂ ਲਈ ਸ਼ਕਤੀਸ਼ਾਲੀ ਨੀਂਹ ਉਸਾਰ ਦਿੰਦੀ ਹੈ।

3.

ਡਾਕਟਰ ਦਵਿੰਦਰ ਵੋਰਾ ਦੀ ਪੁਸਤਕ ‘ਤੁਹਾਡੀ ਸਿਹਤ ਤੁਹਾਡੇ ਹੱਥ ਹੈਂ ਵਿੱਚ ਤੁਹਾਡੀ ਖੁਰਾਕ ਲਈ ਹਰੇ ਰਸ, ਫਲਾਂ ਦੇ ਰਸ ਅਤੇ ਫਲਾਂ ਦੀ ਮਹੱਤਤਾ ਹੇਠ ਲਿਖੇ ਪੰਨਿਆਂ ਤੇ ਦੱਸੀ ਗਈ ਹੈ :
150, 159, 163, 169, 214, 215, 216, 240, 249, 259, 275, 276, 277

4.

ਸਾਡੀ ਖੁਰਾਕ ਬਾਰੇ ਗੁਰਬਾਣੀ ਦੇ ਕੁਝ ਨਿਰਦੇਸ਼ ਇੱਥੇ ਪੇਸ਼ ਹਨ :

ਅਲਪ ਅਹਾਰ ਸੁਲਪ ਸੀ ਨਿੰਦ੍ਰਾ
ਦਯਾ ਛਿਮਾ ਤਨ ਪ੍ਰੀਤਿ॥
ਸੀਲ ਸੰਤੋਖ ਸਦਾ ਨਿਰਬਾਹਿਬੋ
ਹੈਬੋ ਤ੍ਰਿਗੁਣ ਅਤੀਤਿ॥

ਸ਼ਬਦ ਹਜਾਰੇ, ਪਾਤਸ਼ਾਹੀ 10

ਭੂਤ ਭਵਿੱਖ ਦੀ ਅਕੱਥ ਕਥਾ /19