ਪੰਨਾ:ਭੂਤ ਭਵਿੱਖ ਦੀ ਅਕੱਥ ਕਥਾ.pdf/20

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਾਹੀਂ ਸ਼ਬਦ ਫਿਲਾਸਫੀ ਬਾਰੇ ਜ਼ਿਕਰਯੋਗ ਹਾਜ਼ਰੀ ਲਵਾ ਰਹੇ ਹਨ।

9.

ਭਾਈ ਵੀਰ ਸਿੰਘ ਦੀਆਂ ਰਚਨਾਵਾਂ / ਲਿਖਤਾਂ ਹਮੇਸ਼ਾਂ ਹੀ ਸਿੱਖ / ਪੰਜਾਬੀ ਸਭਿਅਤਾ ਲਈ ਪ੍ਰੇਰਨਾਦਾਇਕ ਸ੍ਰੋਤ ਵਾਲੀ ਭੂਮਿਕਾ ਨਿਬਾਹੁਦੀਆਂ ਰਹਿਣਗੀਆਂ।

10.

ਸਿਹਤ ਦੀ ਖੋਜ ਅਤੇ ਅਮਲ, ਗੁਰਮਤਿ ਵਿਆਖਿਆ, ਸ਼ਬਦ ਫਿਲਾਸਫੀ, ਨਾਮ ਰਸ, ਗੁਰਬਾਣੀ ਅਤੇ ਨਿੱਜੀ ਸ਼ੌਕ ਸੰਯੁਕਤ ਰੂਪ ਵਿੱਚ ਜ਼ਿੰਦਗੀ ਨੂੰ ਧਰਵਾਸ ਬਖਸ਼ਦੇ ਹਨ। ਸੰਯੁਕਤ ਪ੍ਰਵਾਹ ਹੀ ਸਖਸ਼ੀਅਤ ਨੂੰ ਸੰਤੁਲਿਤ ਬਣਾਉਂਦੇ ਹਨ ਅਤੇ ਇਕਹਿਰੇਪਨ ਦੇ ਅਹਿਸਾਸ ਤੋਂ ਮੁਕਤ ਕਰਉਂਦੇ ਹਨ।

11.

ਜਿਸ ਸਖਸ਼ੀਅਤ ਨੇ ਸਿੱਖੀ ਦਾ ਪ੍ਰਚਾਰ ਅਤੇ ਪ੍ਰਸਾਰ ਕਰਨਾ ਹੈ ਉਸ ਦੀ ਗੁਰਮਤਿ ਪ੍ਰਤੀ ਸੰਤੁਲਿਤ ਸੋਚ ਹੋਣੀ ਚਾਹੀਦੀ ਹੈ। ਇਸ ਮਾਮਲੇ ਵਿੱਚ ਚੰਗੀਆਂ ਪੁਸਤਕਾਂ ਸਹਾਇਕ ਸਿਧ ਹੁੰਦੀਆਂ ਹਨ। ਗੁਰਮਤਿ ਵਿਆਖਿਆ ਅਤੇ ਸ਼ਬਦ ਫਿਲਾਸਫੀ ਪ੍ਰਚਾਰਕ ਲਈ ਸਿੱਖਣ ਦੇ ਖੇਤਰ ਹਨ। ਨਾਮ ਰਸ ਅਤੇ ਗੁਰਬਾਣੀ ਬਾਰੇ ਅਮਲੀ ਪਹੁੰਚ ਹੀ ਅਨੁਭਵ ਬਖਸ਼ਦੀ ਹੈ।

12.

ਗੁਰਮੁਖੀ : ਵਿਰਸਾ ਅਤੇ ਵਰਤਮਾਨ, ਹੰਨੈ ਹੰਨੈ ਪਾਤਸ਼ਾਹੀ, ਗੁਰੂ ਨਾਨਕ ਦੇਵ ਕਾਵਿ ਕਲਾ, ਜਪੁਜੀ ਸਾਹਿਬ : ਸਰਬਪੱਖੀ ਵਿਆਖਿਆ, ਗੁਰਮਤਿ : ਚਿੰਤਨ-ਚੇਤਨਾ, ਗੁਰਬਾਣੀ : ਵਿਆਖਿਆ-ਵਿਖਿਆਨ, ਦਸਮ ਗ੍ਰੰਥ ਵਿੱਚ ਮਿਥ ਰੂਪਾਂਤਰਣ।
ਉਪਰੋਕਤ ਫੁਟਕਲ ਕਾਰਜ ਗੁਰਮਤਿ ਦੀਆਂ ਸ਼ਾਖਾਵਾਂ ਨੂੰ ਪ੍ਰਫੁਲਤ ਕਰਨ ਲਈ ਬਹੁਤ ਉਚੇਚੇ ਉੱਦਮ ਹਨ।

ਭੂਤ ਭਵਿੱਖ ਦੀ ਅਕੱਥ ਕਥਾ /18