ਪੰਨਾ:ਭੂਤ ਭਵਿੱਖ ਦੀ ਅਕੱਥ ਕਥਾ.pdf/19

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਾਹਿਤ ਬਾਰੇ ਅੰਤਰ-ਦ੍ਰਿਸ਼ਟੀਆਂ ਅਤੇ
ਅੰਤਰ-ਬੋਧ

1. ਸਾਡੀ ਇਹ ਰਾਇ ਹੈ ਕਿ ਭਾਈ ਵੀਰ ਸਿੰਘ ਜੀ ਨੇ ਜੋ ਵੀ ਕਾਰਜ ਆਪਣੀ ਜ਼ਿੰਦਗੀ ਵਿੱਚ ਕੀਤੇ ਉਹ ਇੱਕ ਬਹੁਤ ਵੱਡੀ Sikh/Punjabi Healing Movement ਸੀ।

2. ਭਾਈ ਹਰਿਸਿਮਰਨ ਸਿੰਘ ਦੀਆਂ ਪੁਸਤਕਾਂ ਕੁਦਰਤ, ਵਿਸਮਾਦ ਅਤੇ ਖਾਲਸਾ ਨੀਤੀ ਸਾਸ਼ਤਰ ਉਪਰ ਵਿਸ਼ਾਲ ਦ੍ਰਿਸ਼ਟੀ ਤੋਂ ਚਾਨਣਾ ਪਾ ਰਹੀਆਂ ਹਨ।

3. ਭਾਈ ਸੇਵਾ ਸਿੰਘ ਤਰਮਾਲਾ ਦੀਆਂ ਪੁਸਤਕਾਂ ਗੁਰਬਾਣੀ ਦੀ ਨਿਰਗੁਣ ਕਥਾ, ਨਾਮ ਰਸ ਅਤੇ ਸੁੰਨ ਮੰਡਲ ਬਾਰੇ ਅਕੱਥ ਕਥਾ ਹੈ।

4. ਸੰਤ ਬਾਬਾ ਸੁੱਚਾ ਸਿੰਘ ਜੀ ਨਾਮ ਸਿਮਰਨ ਬਾਰੇ ਯੋਗ ਚਾਨਣਾ ਪਾ ਰਹੇ ਹਨ। 5. ਨਾਦ ਪ੍ਰਗਾਸੁ ਅੰਮ੍ਰਿਤਸਰ ਵੱਲੋਂ ਸਿੱਖ ਚਿੰਤਨ ਬਾਰੇ ਸਿਫਾਰਿਸ਼ ਕੀਤੀਆਂ ਪੰਜਾਬੀ ਪੁਸਤਕਾਂ ਸ਼ਬਦ ਫ਼ਿਲਾਸਫੀ ਉਪਰ ਚਾਨਣਾ ਪਾਉਂਦੀਆਂ ਹਨ।

6. ਪੰਜਾਬੀ ਸਾਹਿਤ ਦੀ ਵਿਸ਼ੇਸ਼ ਵੰਨਗੀ ਦੇ ਤੌਰ ਤੇ ਸੁਤਿੰਦਰ ਸਿੰਘ ਨੂਰ ਦੀਆਂ ਪੁਸਤਕਾਂ ਦੀ ਚੋਣ ਕੀਤੀ ਹੈ।ਉਹ ਬਹੁਤ ਜਟਿਲ ਅਤੇ ਯਥਾਰਥਵਾਦੀ ਵਿਸ਼ਿਆਂ ਨੂੰ ਰਸ ਭਰਪੂਰ, ਸੌਖਾ ਅਤੇ ਸਕਾਰਾਤਮਕ ਨਿਭਾਅ ਜਾਂਦੇ ਹਨ।

7. ਡਾ. ਤਾਰਨ ਸਿੰਘ ਗੁਰਮਤਿ ਦੇ ਸੰਜੀਦਾ ਵਿਆਖਿਆਕਾਰ ਹਨ। ਉਨ੍ਹਾਂ ਦੀਆਂ ਰਚਨਾਵਾਂ ਗੁਰਮਤਿ ਰਮਜ਼ਾਂ ਅਤੇ ਰਸ ਨਾਲ ਭਰਪੂਰ ਹਨ। ਰਚਨਾਵਾਂ ਦਾ ਪਾਠਕ ਉਪਰ ਸਤੋ ਗੁਣੀ ਪ੍ਰਭਾਵ ਪੈਂਦਾ ਹੈ।

8. ਡਾ. ਗੁਰਭਗਤ ਸਿੰਘ ਆਪਣੀਆਂ ਸਾਹਿਤਕ ਕ੍ਰਿਤਾਂ ਵਿੱਚ ਆਪਣੀ ਸੰਜੀਦਾ ਪਹੁੰ ਵਿਧੀ ਰਾਹੀਂ ਵਿਸ਼ਵ ਦਰਸ਼ਨ ਤੱਕ ਰਸਾਈ ਕਰ ਰਹੇ ਹਨ। ਦੂਜੇ ਪਾਸੇ ਉਹ

'ਵਿਸਮਾਦੀ ਪੂੰਜੀ' ਅਤੇ 'ਸਿੱਖ ਦ੍ਰਿਸ਼ਟੀ ਦਾ ਗੌਰਵ' ਦੀਆਂ ਸਾਹਿਤਕ ਕ੍ਰਿਤਾਂ

ਭੂਤ ਭਵਿੱਖ ਦੀ ਅਕੱਥ ਕਥਾ /17