ਇਹ ਸਫ਼ਾ ਪ੍ਰਮਾਣਿਤ ਹੈ

[ਭੁੱਲੜ ਜੱਟ

(੩)

ਪੰਜਾਬੀ ਮੇਲੇ]


ਕੀਰਤੀ ਕਰ ਅਖਰ ਬੈਠ ਗਏ ਫੇਰ ਡੇਰਾ ਮੱਲਕੇ। ਓਸ ਵੇਲੇ ਮੇਲੇ ਵਿਚ ਡਾਢੀ ਭੀੜ ਭਾੜ ਸੀਗੀ ਕਿਤਨੇ ਹਜ਼ਾਰ ਲੋਕੀ ਅਈਚੱਲ ਚੱਲਕੇ। ਘੜੀਕੁ ਅਰਾਮ ਕਰ ਜੱਥੇ ਨੇ ਤਿਆਰਾ ਕਰ ਮੇਲੇ ਦੀ ਸੁਧਾਈ ਨੂੰ ਚੜ੍ਹਾਈ ਕੀਤੀ ਰੱਲਕੇ!

ਅਨੰਦ ਵਿਚ ਸ਼ੋਕ!


ਅਨੰਦ ਪੁਰੀ ਦੇ ਵਿਚ ਜਾਂਦਾ ਹੀ ਅਨੰਦ ਹੋਇਆ ਵੇਖਕੇ ਨੰਦ ਸੀ ਅਨੰਦ ਰੂਪ ਹੋਇਆ ਮੈਂ ਪਰ ਹਾਏ! ਸ਼ੋਕ!!ਲੋਪ ਹੋ ਗਿਆ। ਅਨੰਦ ਮੇਰਾ ਗੰਦ ਮੰਦ ਬੱਕਦੇ ਤਮਾਮ ਲੋਕ ਰੋਇਆ ਮੈਂ। ਕਗਤ ਕਲਮ ਫੜ ਉਚੀ ਜੀ ਅਟਾਰਨੀ ਚੜ੍ਹ ਦੀ ਲਿਖਤ ਜ ਫੇਰ ਆ ਖਲੋਇਆਂ ਮੈਂ। ਮੇਲੇ ਨੂੰ ਨਾ ਕਰ ਲੇਖ ਵਿਚੋਂ ਲੇਖ ਭੈੜੈ ਰੋਣ ਹਿਤ ਜਥੇ ਦੇ ਸਮੇਤ ਖੇਤ ਹੋਇਆ ਮੈਂ।। ੪ ।।

ਪੁਸਤਕ ਰਚੀ { ਬੱਧਾ। ਅਲੰਕਾਰ ਜੋ ਸੁਧਾਰ ਕੇ ਦ੍ਰਜ ਕੀਤਾ,
{ਲਿਆ ਫੋਟੋ ਖਿਚ ਯਾ ਰਚੀਮੁਸੱਵਰ ਸੀ ਹੋਇਆ ਮੈਂ।


ਸ਼ਬਦ ਕੀਰਤਨ ਤੋਂ ਭਾਵ ਯਾਤਰਾ ਕਰਨੀ ਹੈ। ਕਿਊਂਕਿ ਸ੍ਰੀ ਅਨੰਦ ਪੁਰ ਸਾਹਿਬ ਜੀ ਵਿਚ ਪਹੁੰਚ ਸਾਰ ਜੱਥੇ ਨੇ ਸੰਮੂਹ ਗੁਰਦੁਆਰਿਆਂ ਦੀ ਸ਼ਬਦ ਕੀਰਤਨ ਸਹਿਤ ਯਾਤ੍ਰਾ ਕੀਤੀ ਸੀ ਜੋ ਬੁਰਾਈਆਂ ਪੁਜਾਰੀ ਸਾਹਿਬਾਨ ਦੀਆਂ ਯਾਤ੍ਰਾ ਵਿਚ ਡਿਠੀਆਂ ਸਨ ਓਹ। ਪੁਜਾਰੀ ਪ੍ਰਬੋਧ ਪੁਸਤਕ ਵਿਚ ਦਰਜ ਹਨ (ਦੇਖੋ ਪੁਜਾਰੀ ਪ੍ਰਬੋਧ) ਇਸ ਪੋਥੀ ਹੈ ਵਿਸ਼ਾ ਮੂਲੋਂ ਹੀ ਛੱਡ ਦਿਤਾ ਗਿਆ ਹੈ (ਕਰਤਾ)