ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

[ਭੁੱਲੜ ਜੱਟ

(੬੩)

ਪੰਜਾਬੀ ਮੇਲੇ]

ਅਸੀ ਮਾਰਦੇ ਫੱਟ ਤਲਵਾਰ ਬੈਠੇ।
"ਸੁਧਾਚਾਰ" ਪ੍ਰਚਾਰ ਕੀ ਅਸੀ ਕਰਨਾ?
ਸੁਧੇ ਚਾਰ ਅਚਾਰ ਨਿਘਾਰ ਬੈਠੇ।
ਸੱਚ ਬੋਲਣਾ ਤੋਲਣਾ ਧਰਮ ਕੰਡੇ
ਛਡ ਕੂੜ ਦੇ ਹੋ ਠੇਕੇਦਾਰ ਬੈਠੇ।
ਦਯਾ ਧਰਮ ਨੂੰ ਦੀਆ ਨਿਕਾਲ ਵਿਚੋਂ
ਵਿਚੋਂ ਹੋਰ ਤਨ ਹੋਰ ਸੰਵਾਰ ਬੈਠੇ।
ਸ਼ਕਲ ਸਿੱਖ ਦੀ ਦਿੱਖਦੀ ਐਨ ਸੋਹਣੀ
ਉਤੇ ਪੰਜ ਕਕਾਰ ਵੀ ਧਾਰ ਬੈਠੇ
ਉੱਜਲ ਕਪੜੇ ਅਪੜੇ ਬਰਫ ਤੀਕਰ
ਦੋਹਰੀ ਸੀਸ ਪਰ ਬੰਨ ਦਸਤਾਰ ਬੈਠੇ।
ਕੁੱਛੜ ਵਿਚ ਕਾਤੀ ਛਾਤੀ ਫ਼ਾੜਨੇ ਨੂੰ
ਘਾਤੀ ਤੱਕਦੇ ਘਾਤ ਸ਼ਿਕਾਰ ਬੈਠੇ।
ਡਾਢਾ ਐਬ ਇਕ ਗੈਬ ਦਾ ਵਿਚ ਸਾਡੇ
ਜਿਸਤੇ ਆਪਣਾ ਆਪ ਸੰਘਾਰ ਬੈਠੇ।
ਸੋਟਾ ਹੱਥ ਲੈ ਅਪਣੇ ਸਾਥੀਆਂ ਨੂੰ
ਆਪੇ ਕੁਟਦੇ ਹਾਂ ਥਾਨੇਦਾਰ ਬੈਠੇ।
ਇਕ ਦੁਏ ਦੇ ਸੰਗ ਨਾ ਸੰਗ ਰਖੇ
ਸਿਖ ਸਿੱਖ ਨੂੰ ਬੁਰਾ ਚਿਤਾਰ ਬੈਠੇ।
ਏਹੋ ਚਾਲ *ਜ਼ਵਾਲ ਦੀ ਅਸਾਂ ਅੰਦਰ
ਪੈਰ ਅਪਣੇ ਮਾਰ ਕੁਠਾਰ ਬੈਠੇ।
ਸਗੋਂ ਅਜੇ ਵੀ ਜ਼ਖਮ ਉਚੇੜਦੇ ਹਾਂ
ਹੱਥੀਂ ਅਪਣੀ ਆਪ ਗਵਾਰ ਬੈਠੇ।
ਸਿਖੀ ਸਿਖਯਾ ਜੋ ਵੇਲੇ ਡੋਗਰਾਂ ਦੇ
ਨਹੀਂ ਭੁਲਦੇ ਅਜੇ ਹੁਸ਼ਿਆਰ ਬੈਠੇ।
ਓਸੇ ਚਾਲ ਕਚਾਲ ਦੀ ਚਾਲ ਪੈਕੇ



  • ਘਾਟਾ।