[ਭੁੱਲੜ ਜੱਟ
(੬੨)
ਪੰਜਾਬੀ ਮੇਲੇ]
ਦਾ ਦਿਲ ਜੋਸ਼ ਵਿਚ ਆਕੇ ਅਵਸ਼ ਕਲਗੀਧਰ ਦੀਆਂ
ਬਰਕਤਾਂ ਤੋਂ ਜਾਣੂੰ ਹੋ ਜਾਂਦਾ ਹੈ। ਏਸੇ ਦਾ ਅਨੁਵਾਦ ਹਿੰਦੀ
ਭਾਖਾ ਵਿਚ ਭੀ ਸਚਿੱਤ੍ਰ ਛਪਿਆ ਹੈ। ਅਸੀ ਸੋਚਣ ਲੱਗੇ ਕਿ
ਕਦਾਚਿਤ ਇਜੇਹੀ ਜੋਸ਼ੀਲੀ ਪੁਸਤਕ ਪੜ੍ਹਕੇ ਕੋਈ ਅੰਗ੍ਰੇਜ
ਅਥਵਾ ਬੰਗਾਲੀ ਸਜਨ ਸਾਡੇ ਸਤਿਗੁਰੂ ਵਾਲੀ ਦੀ ਨਗਰੀ
ਦੇ ਦਰਸ਼ਨ ਕਰ ਹਿਤ ਚਲਾ ਆਵੇ ਤਾਂ ਏਥੇ ਆ ਕਰ ਇਹ
ਗੰਦ ਪ੍ਰਸਤੀ ਵੇਖਕੇ ਸਿੱਖਾਂ ਨੂੰ ਕੀ ਕਹੇ ਅਰ ਕਿਸਦੇ
ਸਿਰ ਨੂੰ ਪਿੱਟੇ?
ਐ ਗੁਰੂ ਪੰਥ! ਕੀ ਇਸ ਮਹਾਨ ਕੁਰੀਤੀ ਦੇ ਦੂਰ
ਕਰਨ ਦਾ ਕੋਈ ਯਤਨ ਸੋਚੇਗਾ? ਜੇ ਨਹੀਂ ਤਦ ਨਿਸਚਾ ਹੈ
ਕਿ ਅਪਦੇ ਹੋਰ ਪ੍ਰਚਾਰ ਦੀ ਦਾਦ ਗੁਰੂ ਕਲਗੀਧਰ ਪਿਤਾ
ਨਹੀਂ ਦੇਣਗੇ। ਜੇਕਰ ਪੰਥ ਸਾਡੇ ਲੇਖ ਉਪਰ ਤਾਮੀਲ ਕਰੇ
ਤਦ ਅਸੀ ਬੜੇ ਜੋਰ ਨਾਲ ਇਹ ਲਿਖਾਂਗੇ ਕਿ ਹਰ ਇਕ
ਸਿਖ ਅਪਨੇ ਆਪ ਨੂੰ ਸੁਧਾਰ ਕਰਤਾ ਮੰਨ ਕੇ ਉੱਦਮ ਕਰੇ
ਤੇ ਇਸ ਮੇਲੇ ਪਰ ਪੂਜੇ ਜਾਂ ਅਪਨੀ ਸਿੰਘ ਸਭਾ ਨੂੰ ਪ੍ਰੇਰਕੇ
ਗੁਰਮਤਾ ਪਾਸ ਕਰਵਾਕੇ ਅੰਗ੍ਰੇਜ਼ੀ ਚਿਠੀਆਂ ਸਾਹਿਬ ਡਿਪਟੀ
ਕਮਿਸ਼ਨਰ ਬਹਾਦੁਰ ਜਿਲਾ ਹੁਸ਼ਯਾਰ ਪੁਰ ਨੂੰ ਘਲਾਵੇ ਤਦ
ਆਸ਼ਾ ਹੋ ਸਕਦੀ ਹੈ ਕਿ ਇਸ ਮਹਾਂ ਕੁਰੀਤ ਦਾ ਸੁਧਾਰ
ਹੋ ਜਾਵੇ॥
ਪੰਥ ਜਗਾਵਾ
ਬਿਜੈ ਦੰਡਕ ਛੰਦ
ਅਸੀ ਆਏ ਸੀ ਜਗਤ ਉਧਾਰ ਖਾਤ੍ਰ
ਐਪਰ ਆਪ ਹੀ ਉਲਝ ਸੰਸਾਰ ਬੈਠੇ।
ਸਾਡਾ ਫਰਜ਼ ਸੀ ਜਗਤ ਨੂੰ ਪਾਰ ਕਰਨਾ
ਡੁਬੇ ਅਸੀ ਮੰਝਲੀ ਧਾਰ ਬੈਠੇ।
ਫੱਟ ਮੇਲ ਕਰ ਜਗਤ ਨੂੰ ਮੇਲਣਾ ਕੀ?