ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

[ਭੁੱਲੜ ਜੱਟ

(੫੭)

ਪੰਜਾਬੀ ਮੇਲੇ]


ਦੀ ਅਰ ਮੂੰਹ ਵਿਚ ਕਪੜੇ ਤੁਨਦੀ ਕੋਠੇ ਪਰ ਲਕਣ ਲਈ
ਦੌੜਦੀ ਹੈ। ਹਾਏ! ਨਿਘਾਰ ਅਤੇ ਗਰਕੀ ਆਈ ਹੈ ਕਿ
ਏਹ ਭੈੜੇ ਲੋਕ ਅਪਨੀਆਂ ਹੀ ਧੀਆਂ ਭੈਣਾਂ ਅਗੇ ਕਿਹੋ ਜੇਹੇ
ਭੈੜੇ ਕੰਮ ਕਰਦੇ ਹੈਨ। ਸ਼ਰਮ!!!
ਓਹ! ਓਹ!! ਏਧਰ ਪਰਤਕੇ ਹੋਰ ਨਜ਼ਰਾ ਵੇਖੋ:
ਖੱਬੇ ਹਥ ਦੀ ਗਲੀ ਤੋਂ ਸੰਘਣੇ ਮੇਲੇ ਵਿਚਦੀ ਇਕ ਬ੍ਰਿਧ
ਪੁਰਖ ਸਿਰ ਵਿਚ ਵਸੂਰਾ ਟੰਗੇ ਬਾਂਦਰ ਵਾਂਗੂ ਨਚਦਾ ਔਂਦਾ ਹੈ
ਹਾਏ! ਸ਼ੋਕ! ਏਹ ਬੁਢਾ ਕੁੱਕੜ ਕਿਉ ਨਚਦਾ ਹੈ? ਇਸ
ਲਈ ਕਿ ਮੂਰਖ ਪੁਰਖ ਇਹਨਾਂ ਲੰਗਾੜਿਆਂ ਦੇ ਢਹੇ ਚੜ੍ਹਕੇ
ਅਪਨੇ ਸ਼ਰਮ ਹਯਾ ਨੂੰ ਤਿਲਾਂਜਲੀ ਦੇਕੇ ਇਹਨਾਂ ਕਲੰਦਰਾਂ
ਅਗੇ ਬੰਦਰ ਬਣ ਰਿਹਾ ਹੈ। ਹਏ! ਸ਼ਰਮ!!ਸਾਹਮਣੇ ਬਨੇਰੇ
ਪਰ ਬੈਠੀਆਂ ਤ੍ਰੀਮਤਾਂ ਸਭ ਇਸਦੀਆਂ ਧੀਆਂ ਦੇ ਤੱਲ ਹਨ।
ਪਰ ਇਸ ਕੁਕੜ ਨੂੰ ਕਿਥੋਂ ਦੀ ਅੰਧੇਰੀ ਆਈ ਹੈ ਜੋ ਇਜੇਹਾ
ਖਰੂਦੀ ਬਣਕੇ ਧੌਲੇ ਕੱਖਾਂ ਵਿਚ ਰਾਖ ਦੀ ਰੋਕ ਭਰਕੇ ਪਾ
ਰਿਹਾ ਹੈ।
ਹੋਰ ਸੁਣੋ:-ਇਕ ਜਵਾਨ ਇਸਤ੍ਰੀ ਦੀਆਂ ਚੀਕਾਂ ਦੀ
ਅਵਾਜ਼ ਸੁਣ ਪੈਂਦੀ ਹੈ "ਮਾਰ ਦਿੱਤੀ ਵੇ ਲੁਟ ਲਈ ਵੇ
ਹਾਏ, ਵੇ ਲੋਕੋ ਕੰਨ ਪਾਟ ਗਿਆ ਵੇ। ਔਹ ਗਿਆ ਲੰਗਾੜਾ
ਔਹ ਗਿਆ ਲੰਗਾੜਾ ਨੱਸ ਗਿਆ ਜੇ" ਵਿਚਾਰੀ ਅਨਭੋਲ
ਤ੍ਰੀਮਤ ਚੀਕਦੀ ਹੀ ਰੈਹ ਗਈ ਕਿ ਕੰਨੋਂ ਡੰਡੀਆਂ ਦਾ ਗੁਛਾ
ਧੂਹਕੇ ਪੱਤ੍ਰਾ ਵਾਚ ਗਿਆ ਆਹ ਲਓ ਸੀਟੀ ਵੱਜੀ ਪੋਲੀਸ
ਨੱਸੀ ਗਈ ਪਰ ਇਤਨੇ ਮੇਲੇ ਦੀ ਭੀੜ ਵਿਚ ਕੌਨ ਲੱਭੇ?
ਹੋਰ ਵੱਖੋ:- ਪਿਛਲੇ ਪਾਸੇ ਲੱਠ ਖੜਕ ਪਈ ਭਲਾ
ਇਹ ਕਿਉ? ਇਸ ਵਾਸਤੇ ਕਿ ਉਸ ਬਨੇਰੇ ਪਰ ਜੋ ਤ੍ਰੀਮਤਾਂ
ਦਾ ਝੁੰਡ ਬੈਠਾ ਸੀ, ਉਹਨਾਂ ਦੇ ਨਾਲ ਦਾ ਟੋਲਾ ਏਸੇ ਸ਼ਕਲ
ਵਿਚ ਖਰੂਦ ਖਾਨਾਂ ਕਰਦਾ ਫਿਰਦਾ ਸੀ, ਓਹ ਇਧਰ ਆ
ਨਿਕਲਆ ਅਰ ਇਹਨਾ ਦੇ ਔਣ ਤੋਂ ਪਹਿਲੇ ਇਕ ਓਪਰਾ