ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

[ਭੁੱਲੜ ਜੱਟ

(੪੩)

ਪੰਜਾਬੀ ਮੇਲੇ]

ਘੁੜਕੂ ਹਲਵਾਈ ਅਰ ਸਹਿਜ ਧਾਰੀ ਸਿੱਖ ਭਾਈ
ਰਮਦਾਸ ਅਜੇ ਪ੍ਰਸਪਰ ਚਰਚਾ ਵਾਰਤਾਂ ਕਰ ਹੀ ਰਹੇ ਸਨ
ਤਾਹੀਓ ਖਬਰ! ਕਿ ਸਿੱਖਾਂ ਦਾ ਇਕ ਹੋਰ ਜੱਥਾ ਓਸੇ ਬਜਾਰ
ਵਿਚ ਦੀ ਗਾਵੰਦ ਗਾਵੰਦਾ ਆ ਨਿਕਲਿਆ ਭਾਈ ਰਮਦਾਸ
ਹੋਰੀ ਆਖਣ ਲੱਗੇ ਲੈ ਭਾਈ ਗਾਲਾਂ ਦੇ ਧਨੀ ਘੁੜਕੂ ਮਲ
ਵੇਖ ਲੈ ਸਿੱਖਾਂ ਨੇ ਇਸ ਮੇਲੇ ਦੇ ਸੁਧਾਰ ਹਿਤ ਕਿਤਨਾਕੁ
ਲੱਕ ਬਧਾ ਹੈ ਸਗੋਂ ਮੈਂ ਇਹ ਵੀ ਆਖ ਸਕਦਾ ਹਾਂ ਕਿ ਜੇਕਰ
ਸ੍ਰੀ ਕਲਗੀਧਰ ਪਿਤਾ ਸ੍ਰੀ ਗੁਰ ਗੋਬਿੰਦ ਸਿੰਘ ਜੀ
ਮਹਾਰਾਜ ਦੀ ਕ੍ਰਿਪਾ ਛੇਤੀ ਹੀ ਹੋ ਗਈ ਤਦ ਅਜਬ ਨਹੀਂ
ਕਿ ਜਿਸ ਤਰਾਂ ਏਹ ਬੁਰਛਾ ਗਰਦੀ ਦੇ ਟੋਲੇ ਝਮੇਲੇ ਪਾਈ
ਰੀਦ ਉਡਾਂਦੇ ਫਿਰਦੇ ਹਨ ਕ ਸਿੱਖ ਹੀ ਇਸਤਰਾਂ ਜੱਥੇ
ਗੁਣਕੇ ਫਿਰਦੇ ਦਿਖਾਈ ਦੇਣ।
ਅੱਜ ਤ ਗੁਰੂ ਜੀਦੀ ਕ੍ਰਿਪਾ ਹੋ ਗਈ ਹੈ ਜੋ ਸਵੇਰ ਤੋਂ
ਲੈਕੇ ਹੁਨ ਤੀਕ ਏਹ ਦੂਜਾ ਤੀਜਾ ਫੇਰਾ ਹੈ। ਹੱਛਾ ਸੁਨੋ ਜੋ
ਏਹ ਜੱਥਾ ਹੁਨ ਕੀ ਪਿਆ ਗਾਵੰਦਾ ਆ ਰਿਹ ਜੇ:-

[ਧਾਰਨ ਝੋਕ]


ਟੇਕ:- ਗੁਰੂ ਜੀ ਗੋਬਿੰਦ ਸਿੰਘ ਭਾਰਤ ਉਧਾਰਿਆ।
ਸਿੱਕ ਗੁਰ ਦ੍ਸ਼ਰਨ ਵਾਲੀ ਲੱਗੀ ਪਿਆਰਿਆ॥
ਮੇਲਾ ਹੈ ਅਜ ਸਾਡੇ ਗੁਰ ਦਸਮੇਸ ਦਾ
ਆਇਆ ਹੈ ਮਾਨੁਖ ਚਲਕੇ ਦੇਸੋ ਪ੍ਰਦੇਸ ਦਾ।
ਮੰਗਦੇ ਹਾਂ ਦਾਨ ਸਿਖੀ ਦੇਹ ਪਿਯਰਿਆ
ਸਿਕ ਗੁਰ ਦਰਸ਼ਨ ਵਾਲੀ ਲੱਗੀ ਪਿਆਰਿਆ॥
ਫਿਰਦੇ ਫਿਰਾਂਦੇ ਆਏ ਤੇਰੇ ਦੁਆਰਿਆ
ਤੁਧ ਬਿਨ ਠਾਹਰ ਨਾਹੀਂ ਵਿਚ ਸੰਸਾਰਿਆਂ।
ਲੱਭੀ ਨਾ ਥਾਓ ਕੋਈ ਫੰਡ ਕੇ ਹਾਰਿਆ
ਸਿੱਕ ਗੁਰ ਦਰਸ਼ਨ ਵਾਲੀ ਲਗੀ ਪਿਆਰਿਆ॥