ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

[ਭੁੱਲੜ ਜੱਟ

(੩੯)

ਪੰਜਾਬੀ ਮੇਲੇ]

ਭੁੱਲਾਂ ਮੇਟ ਦੇਵ ਜੀ ਸ਼ਰਨ ਆਏ ਹਾਂ॥
ਧੰਨ ਗੁਰੂ ਧੰਨ ਗੁਰੂ ਧੰਨ ਗੁਰੂ ਜੀ।
ਵਾਰੀ ਬਲਿਹਾਰੀ ਸਾਫ ਕੀਤੇ ਉਰ ਜੀ।
ਘੱਤਕੇ ਕੁਠਾਲੀ ਵਿਚ ਅਸੀਂ ਆਏਹਾਂ
ਭੁੱਲਾਂ ਮੇਟ ਦੇਵੋ ਜੀ ਸ਼ਰਨ ਆਏ ਹਾਂ॥
ਸਾਡੇ ਜਿਹਾ ਪਾਪੀ, ਨਾਂ ਦਿਆਲ ਆਪਸਾ
ਮੇਟ ਦਿਤਾ ਸਾਡਾ ਜੇਹੜਾ ਤੀਜ ਤਾਪਸਾ॥
ਧੰਨਯਵਾਦ ਆਪਦਾ ਕਰਨ ਆਏ ਹਾਂ
ਭੁੱਲਾਂ ਮੇਟ ਦੇਵੋ ਜੀ ਸ਼ਰਨ ਆਏ ਹਾਂ॥
ਅਨਪੜ੍ਹੇ ਲੋਕ ਅਸੀਂ 'ਕੀ ਸੇ ਜਾਣਦੇ'
ਕੀਤੇ ਉਪਕਾਰ ਅਸੀਂ ਕੀ ਪਛਾਣਦੇ।
ਸਾਡੇ ਖੋਟੇ ਭਾਗਾਂ ਨੇ ਅਸੀਂ ਭੁਲਾਏ ਹਾਂ
ਭੁਲਾਂ ਮੇਟ ਦੇਵੋ ਜੀ ਸ਼ਰਨ ਆਏ ਹਾਂ॥
ਅੱਜ ਤੋਂਨਾਂ ਫੇਰ ਐਸਾ ਕੰਮ ਕਰੀਏ।
ਗੁਰੂ ਮਹਾਰਾਜ ਤੈਥੋਂ ਸਦਾ ਡਰੀਏ।
ਭੁੱਲੀਏ ਨਾਂ ਪੱਟੀ ਅੱਜ ਜੋ ਭਏ ਹਾਂ।
ਭੁਲਾਂ ਮੇਟ ਦੇਵੋ ਜੀ ਸ਼ਰਨ ਆਏ ਹਾਂ॥
ਛੱਡਕੇ ਤੇ ਗੀਤਾਂ ਨੂੰ ਸ਼ਬਦ ਪੜ੍ਹੀਏ
ਢੋਲਕਾਂ ਪ੍ਰੇਮ ਨਾਲ ਖੂਬ ਮੜ੍ਹੀਏ।
ਖਾਇਕੇ ਕਸਮ ਗੀਤ ਛੱਡ ਆਏ ਹਾਂ
ਭੁਲਾਂ ਮੇਟ ਦੇਵੋ ਜੀ ਸ਼ਰਨ ਆਏ ਹਾਂ॥
ਲੈਕਚਰ ਦੀ ਸਮਾਪਤੀ ਪਰ ਅੰਤਮ ਬੇਨਤੀ
ਮੇਰੇ ਹਿੰਦੂ, ਮੁਸਲਮਾਨ, ਜੱਟ, ਸਿਖ ਤੇ ਹੋਰ ਮਜਹਬ,
ਅਰ ਜਾਤ ਕੌਮ ਦੇ ਭਰਾਵੋ!
ਮੈਂ ਹੁਣ ਤੀਕ ਤੁਹਾਡੀ ਸੇਵਾ ਵਿਚ ਬੇਨਤੀ ਕਰਕੇ
ਤੁਹਾਡੀਆਂ ਬੁਰਾਈਆਂ (ਜੋ ਤੁਸੀ ਆਮ ਮੇਲਿਆਂ ਪਰ ਅਰ