ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

[ਭੁਲੜ ਜੱਟ

(੩੬)

ਪੰਜਾਬੀ ਮੇਲੇ]

ਪਰਦੇਸੀ ਆਦਮੀ ਅੱਜ ਦਿਨ "ਹੋਲੇ ਮਹੱਲੇ" ਦੀ ਇਸ ਗਿਰੀ ਹੋਈ ਦਸ਼ਾ ਵਿਚ ਦਰਸ਼ਨ ਕਰਨ ਹਿਤ ਕਿਸੇ ਗੈਰ ਮੁਲਕ ਤੋਂ ਆ ਜਾਵੇ ਭਲਾ ਤੁਹਾਡਾ ਇਹ ਊਤ ਪਟਾਂਗ ਰਾਗ ਸੁਨਕੇ ਕੀ ਕਹੇ? ਚੰਗਾ ਹੋਵੇ ਜੋ ਤੁਸੀ ਸਾਡੀ ਰੀਸੇ ਕੋਈ ਹੱਛਾ ਰਾਗ ਹੀ ਗਾਵਨ ਲੱਗ ਜਾਵੋ। ਇਸ ਲਈ ਮੈਂ ਨਮੂਨੇ ਮਾਤਰ ਅਪਨੇ ਲੈਕਚਰ ਵਿਚ ਹੀ ਤੁਹਾਨੂੰ ਗਾ ਕੇ ਸੁਨਾਂਦਾ ਹਾਂ:-


ਤਰਜ਼-ਪਦ ਫਿਰਨਾਂ ਛੰਦ
ਹਿੰਦੂ, ਮੁਸਲਮਾਨ ਜੱਟ ਜਿਮੀਂਦਾਰ ਓਇ
ਸੁਨੋ ਮੇਰੀ ਬੇਨਤੀ ਕਹਾਂ ਪੁਕਾਰ ਓਇ।
ਗੰਦੇ ਗੀਤ ਏਥੇ ਆ ਰਹੇ ਉਚਾਰ ਜੇ
ਲਖ ਲਖ ਵਾਰ ਤੁਸਾਨੂੰ ਧਿਰਕਾਰ ਜੇ॥੧॥
ਸਾਲ ਪਿਛੋਂ ਏਥੇ ਅੱਜ ਚੱਲ ਆਏ ਸੀ।
ਬਲ ਬੱਚਾ ਸਾਰਾ ਸੰਗ ਵੀ ਲਿਆਏ ਸੀ।
ਧੰਨਯਵਾਦ ਛੱਡ ਗੰਦੀ ਕੀਤੀ ਕਾਰ ਜੇ
ਲਖ ਲਖ ਵਾਰ:॥੨॥
ਮਾਵਾਂ, ਭੈਣਾਂ ਸਾਡੀਆਂ ਬਨੇਰੇ ਬੈਠੀਆਂ
ਏਸ ਗੰਦ ਮੰਦ ਨੂੰ ਸੁਨਣ ਐਠੀਆਂ।
ਤੁਸੀ ਏਹਨਾਂ ਅੱਗੇ ਨੱਚਦੇ ਨਚਾਰ ਜੇ
ਲਖ ਲਖ ਵਾਰ:॥੩॥
ਡਾਢੇ ਬਦਨਾਮ ਤੁਸੀਂ ਹੋਏ ਜੱਟ ਓਏ
ਆਪਣਾ ਹੀ ਝੁਗਾ ਅਪ ਰਹੇ ਪੱਟ ਓਇ।
ਆਪਣੇ ਹੀ ਪੈਰ ਮਾਰਦੇ ਕੁਠਾਰ ਜੇ
ਲਖ ਲਖ ਵਾਰ:॥੪॥
ਏਹਨਾਂ ਗੰਦੇ ਗੀਤ ਨੇ ਹਜ਼ਾਰ ਜੱਟੀਆਂ
ਲੁਚੀਆਂ ਬਣਾਕੇ ਘਰ ਬਾਰੋਂ ਪੱਟੀਆਂ।
ਸਿਖ ਕੇ ਤੇ ਜਾਣ ਏਥੋਂ ਭੜੀ ਕਾਰ ਜੇ
ਲਖ ਲਖ ਵਾਰ:॥੫॥