ਇਹ ਸਫ਼ਾ ਪ੍ਰਮਾਣਿਤ ਹੈ

[ਭੁੱਲੜ ਜੱਟ

(੩੩)

ਪੰਜਾਬੀ ਮੇਲੇ]

ਕੱਢ ਰਹੇ ਹਨ॥
ਮੈਨੂੰ ਵਧੀਕ ਸ਼ੋਕ! ਕਰਨ ਲਈ ਤਦੇ ਅਵਸਰ ਹੈ ਕਿ ਜਦ ਤੁਹਾਨੂੰ ਲੋਕ ਗਾਲੀਆਂ ਕਢਦੇ ਹੁੰਦੇ ਹਨ ਤਦ ਆਂਮਤੌਰ ਪਰ ਤੁਸੀ ਸਿਖਹੀ ਸਮਝੇ ਜਾਂਦੇ ਹੋ। ਇਹ ਤਾਂ ਮੈਂ ਦੱਸ ਹੀ ਆਇਆ ਹਾਂ ਕਿ ਤੁਸੀ ਸਿਖ ਨਹੀਂ ਹੋ। ਮੰਨ ਲਓ ਕਿ ਤੁਸੀ ਨਿਰੋਲ ਜੱਟ ਹੋ। ਪਰ ਏਹ ਗੱਲ ਵੀ ਮੈਂ ਸਹਾਰ (ਬ੍ਰਦਾਸ਼ਤ) ਨਹੀ ਕਰ ਸਕਦਾ ਕਿ ਤੁਹਾਡੀ ਜੱਟਾਂ ਦੀ ਵੀ ਏਹ ਦੁਰਦਸ਼ਾ ਹੋਵੇ। ਅਰ ਤੁਹਾਨੂੰ ਘੋਰੀ ਤੇ ਸੜੀ ਹੋਈ ਧੋਤੀ ਵਾਲੇ ਹਲਵਾਈ ਸੌਹਰੇ! ਬੇਸ਼ਰਮ!! ਜੱਟ!! ਆਖਣ ਸ਼ੋਕ! ਮੈਂ ਤੁਹਾਡੀ ਇਸ ਹਾਲਤ ਪਰ ਤੁਹਾਨੂੰ ਲੱਖ ਲੱਖ ਧਿਰਕਾਰ ਦੇਂਂਦਾ ਹੋਇਆ ਫਿਰ ਵੀ ਸਮਝੌਤੀ ਦੇਂਦਾ ਹਾਂ ਕਿ ਤੁਸੀ ਕਿਉਂ ਭਲਾਂ ਅਰ ਅਗਿਅਨ ਵਿਚ ਪੈਕੇ ਸ਼ਹਿਰੀ ਲੋਕਾਂ ਤੋਂ ਬੁਰਾ ਭਲਾ ਅਖਵਾਨ ਦਾ ਕਾਰਣ ਬਣ ਰਹੇ ਹੋ। ਸੰਭਲੋ। ਤਕੜੇ ਹੋ ਜਾਓ ਅਜੇ ਕੁਝ ਨਹੀਂ ਵਿਗੜਿਆ ਅੱਖ ਨੂੰ ਪੁਟਕੇ ਜ਼ਰਾ ਤੱਕੋ ਤਾਂ ਸਹੀ ਕਿ ਤੁਸੀ ਕੀਹ ਕਰ ਰਹੇ ਹੋ? ਔਹ ਵੇਖੋ। ਸਾਹਮਣੇ ਕੋਠੇ ਦੇ ਬਨੇਰੇ ਪਰ ਕੌਨ ਬੈਠੀਆਂ ਹਨ? ਕੀ ਏ ਤੁਹਾਡੀਆਂਂ ਹੀ ਮਾਵਾਂ ਤੇ ਭੈਣਾਂ ਨਹੀਂ ਹਨ? ਕੀ ਤੁਸੀ ਅਜਿਹੇ ਗੰਦੇ ਗੀਤ ਅਪਨੀਆਂ ਹੀ ਮਾਵਾਂ ਤੇ ਭੈਣ ਨੂੰ ਨਹੀਂ ਸੁਨਾ ਰਹੇ? ਸ਼ੋਕ!
ਸ਼ਾਇਦ ਤੁਸੀ ਖਿਯਾਲ ਕਰਦੇ ਹੋਵੋਗੇ ਕਿ ਅਸੀ ਜੋ ਕੁਝ ਗਾਉਂਕੇ ਸੁਨਾ ਰਹੇ ਹਾਂ ਉਹ ਇਹਨਾਂ ਸ਼ਹਿਰੀ ਲੋਕਾਂ ਦੀਆਂ ਤ੍ਰੀਮਤਾਂ ਨੂੰ ਸੁਣਾਂਦੇ ਹਾਂ ਓਇ। ਬੁਧੂ ਜੱਟੋ! ਇਹਵੀ ਤੁਹਾਡੀ ਡਾਢੀ ਭੁਲ। ਹੈ ਕਿਉਂਂਕੇ ਸ਼ਹਿਰੀ ਔਰਤਾਂ ਸਭ ਆਪਣੇ ੨ ਘਰ ਮੰਦਰਾਂ ਵਿਚ ਹਨ।
ਹਾਏ! ਅਗਿਯਾਨੀ ਉਜੱਡ ਜੱਟੋ ਤੁਸੀਂ ਜੋ ਗੰਦ ਮੰਦ ਬੱਕ ਰਹੇ ਹੋ ਓਹ ਤੁਹਾਡੀਆਂ ਹੀ ਧੀਆਂ ਭੈਣਾਂ ਤਮਾਮ ਬਜ਼ਾਰ ਦੇ ਬਨੇਰਿਆਂ ਪਰ ਬੈਠੀਆਂ ਸੁਨ ਰਹੀਆਂ ਹਨ। ਪਰ