ਇਹ ਸਫ਼ਾ ਪ੍ਰਮਾਣਿਤ ਹੈ

ਭੁੱਲੜ ਜੱਟ

( ੨੧ )

ਪੰਜਾਬੀ ਮੇਲੇ

ਹੈ ਅਰ ਵਿਚੋਂ ਹੀ ਆਖ ਜਾਂਦਾ ਹੈ ਦਿਓ ਪੈਸ ਲਓ
ਮਠਿਆਈ ਅਰ ਇਸ ਗੁਮੰਤ੍ਰੀ ਟੋਲੇ ਵਲ ਨੂੰ ਮੁਖਾਤਬ ਹੋਕੇ
ਕਹਿੰਦਾ ਹੈ:-

ਸੌਹਰੇ!ਬੇਸ਼ਰਮ!!ਜਟੜੇ!!!


ਬੇਟੀ ................ਕਿਆ ਗੰਦ ਮੰਦ ਬੱਕੇ

ਹੈਂ ਬੇਈਮਾਨ ਲੁਚੇ ਲੰਗਾੜੇ! ਕਿਸੇ ਧੀ ਬਹੂ ਕੀ ਸ਼ਰਮ!
ਨਹੀਂ ਜੋ ਮੂੰਹ ਆਵੇ ਹੈ ਸੋਈ ਭੌਂਕੇ ਹੈ। ਸਾਲੇ' ਕੁਤੇ ਹੈਂ ਕਿ
ਔਰ ਕੁਛ? ਗਾਓਂ ਕੇ ਜੱਟੜੋ 'ਚਲੋ' ਓਇ 'ਮਤ ਬੱਕੋ'
ਖਬਰਦਾਰ! ਮੂੰਹ ਸੰਭਾਲੋ ਅੱਗਾ ਦੇਖੋ ਲੱਪੜ ਮਾਰੂੰ ਤੋਂ
ਮੁੱਹਤੋੜ ਡਾਲੂੰ॥
ਲੰਗਾੜੇ ਗਿਰਨੀਆਂ ਖਾਂਦੇ ਜਾਂਦੇ ਹਨ, ਹਥ ਵਿਚ ਸੋਟੇ
ਘੁੰਮਾਂਦੇ ਹਨ ਸਗੋਂ ਹੋਰ ਵੀ ਗੰਦ ਊੜਾਦੇ ਹਨ। ਕੋਈ
ਡਿਗਦਾ ਹੈ ਕੋਈ ਢਹਿੰਦਾ ਹੈ ਕੋਈ ਬੋਲੀ ਪਾਂਦਾ ਹੈ, ਕੋਈ
ਚੁਕਦਾ ਹੈ ਅਰ ਗਾਲਾਂ ਦੇਣ ਵਾਲੇ ਨੂੰ ਹੋਰ ਚਿੜਾਂਨ ਲਈ
ਸਗੋਂ ਆਖਦਾ ਹੈਂ:-
ਆਹੋ ਨੀ ........ਧੀ ਹਲਵਾਈਆਂ ਦੀਏ.......
ਤੈਨੂੰ.......ਜੱਟ....... ਮੇਰੀ ਹੂੰ ਨੀ...... ਹਲਵਾਈਆਂ
ਦੀਏ ਇਸਤਰਾਂ ਗੰਦ ਮੰਦ ਬੁੱਕਦੀ ਇਕ ਟੋਲੀ ਲੰਘ ਜਾਂਦੀ
ਹੈ ਦੂਜੀ ਹੋਰ ਆਉਂਦੀ ਹੈ॥
ਘੁੜਕੂ ਹਲਵਾਈ:-ਸਾਲੇ! ਬੇਈ ਮਾਨ! ਔਰ ਆ ਗਏ
ਬਦਮਾਸ਼ ਸਿਖੜੇ ਕਿਸੀ ਥਾਓਂ ਕੇ ਬੋਬੋ ਕੇ...............
ਸਾਲਾ ਏਕ ਹੈ ਹਜਾਰੋਂ ਕੋਈ ਭੂਤ ਚੜ ਰਹਾ ਹੈ। ਪਗੜੀਆਂ
ਗਲੋਂ ਮੈਂ ਪੜ ਰਹੀ ਹੈਂ ਹਾਥੋਂ ਮੈਂ ਸ਼ਰਾਬ ਕੀ ਬੋਤਲੇਂ ਹੈਂ
ਲੱਠੀਆਂ ਤੋਂ ਦੇਖੇ ਕਾਨੋਂ ਕੇ ਬ੍ਰਬ੍ਰ ਪਕੜੀ ਹੈਂ (ਹੱਥ ਵਿੱਚ
ਪੱਕਾ ਵੱਟਾ ਸੇਰ ਚੁਕ ਕੇ ਇਕ ਦੀ ਵੱਲ ਨੂੰ) ਸਾਲੇ! ਮੇਰੀ
ਦੁਕਾਨ ਸੇ ਅੱਗੇ ਲੰਘ, ਨਹੀਂ ਤਾਂ ਯਹੀਂ ਮਾਰੂੰ ਚੁੱਪ!