ਇਹ ਸਫ਼ਾ ਪ੍ਰਮਾਣਿਤ ਹੈ

[ਭੁੱਲੜ ਜੱਟ

(੧੯)

ਪੰਜਾਬੀ ਮੇਲੇ]

ਕੋਈ ਬਣੀਆ ਸ਼ਹਿਰ ਦਾ ਕੱਢੇ ਅਸਾਂ ਨਾਂ ਗਾਲ।
ਤੁਸੀਂ ਬੁਣਾਕੇ ਪੋਥੀਆਂ ਕਰਦੇ ਬੁਰੀ ਕੁਚਾਲ।

ਦੁਵੈਯਾ

ਤਦ ਮੈਂ ਆਖਿਆ ਓਸ ਪੁਰਖ ਨੂੰ ਵਾਹਵਾ! ਮੂਰਖ ਭੋਲੇ।
ਤੇਰੇ ਭਾਣੇ ਕੂੜ ਧਿਙਾਣੇ ਸਾਰੀ ਦੁਨੀਆਂ ਬੋਲੇ।
ਜੇਕਰ ਨਹੀਂ ਪਤੀਜ ਆਵੰਦੀ ਚੱਲ ਸੁਨਾਵਾਂ ਭਾਈ।
ਜਿਥੇ ਬਣੀਏ ਕੱਢਨ ਗਾਲਾਂ ਸਨ ਕਰ ਓਥੋਂ ਆਈ।
ਮੰਨ ਗਿਆ ਓਹ ਬੁਧੂ ਮੇਰੀ ਇਹ ਤਜਵੀਜ਼ ਸੁਖਾਲੀ।
ਟੁਰਿਆਮੇਰੇ ਨਾਲ ਨਾਲ ਹੋ ਕੇਵਲ ਇਕ ਪਲਾਲੀ।
ਛੱਡ ਜਥੇ ਨੂੰ ਮੈਂ ਭੀ ਆਇਆ ਲੈਕਰ ਉਸਨੂੰ ਨਾਲੇ।
ਆਏ ਵਿਚ ਬਜਾਰ ਓਸਦੇ ਜੋ ਸੀ ਵਿਚ ਵਿਚਾਲੇ।
ਏਥੇ ਹਟਾਂ ਵਾਲੇ ਸੀਗੇ ਬਹਤੇ ਹੀ ਹਲਵਾਈ।
ਸਾਰਾ ਮੇਲਾ ਓਥੇ ਨੂੰ ਸੀ ਕਰਦਾ ਆਵਾਜਾਈ।
ਐਨ ਟਿਕਾਣਾ ਸੀਗਾ ਸੰਟ੍ਰ ਮੇਲੇ ਦਾ ਉਹ ਗੱਭਾ।
ਗਾਲਾਂ ਸੁਣਨੇ ਖਾਤ੍ਰ ਸਾਨੂੰ ਠੀਕ ਠਿਕਾਣਾ ਲੱਭਾ।
ਹੱਟ ਇਕ ਹਲਵਾਈ ਦੀ ਢਿਗ ਅਸੀਂ ਬੈਠ ਗਏ ਦੋਵੇਂ।
ਮੈਂ ਆਖਿਆ ਲੈ ਸੁਣ ਹੁਣ ਗਾਲਾਂ ਪਰ ਜੇ ਚੁਪਕਾ ਹੋਵੇਂ।
ਏਸ ਵਕਤ ਵਿਚ ਮੇਲੇ ਦਾ ਕੀ ਅੰਤ ਏਸ ਥਾਂ ਆਵੇ।
ਟੋਲੇ ਉਪਰ ਟੋਲਾ ਆਵੇ ਗੀਤ ਗਾਵੰਦਾ ਜਾਵੇ।
ਇਸ ਮੌਕੇ ਪਰ ਜੋ ਕੁਝ ਹੋਣਾ ਓਹ ਲਿਖਿਆ ਵਿਚ ਨਸਰੇ।
ਜਨ!ਹੈ ਖਿਮਾਂ ਕਰੀ ਤੇ ਰਹੀ ਸਹੀ ਜੋ ਕਸਰ।
ਪਾਠਕ ਜਨ!ਹੇ ਖਿਮਾਂ ਕਰੀਂ ਤੂੰ ਰਹੀ ਸਹੀ ਜੋ ਕਸਰੇ।