ਇਹ ਸਫ਼ਾ ਪ੍ਰਮਾਣਿਤ ਹੈ

[ਭੁੱਲੜ ਜੱਟ

(੧੦)

ਪੰਜਾਬੀ ਮੇਲੇ]


ਨੱਚੇ ਟੱਪੇ ਕੁਦਦਾ ਆਵੇ, ਪਾਵੇ ਸੋਰ
ਖਬਰੇ! ਕਿਥੋਂ ਆਗਿਆ ਇਸ ਕੁਕੜ ਵਿਚ ਜੋਰ।

(ਦਵੈਯਾ)


ਸੱਤ ਸੱਠ ਲੰਗਾੜੇ ਪਿਛੇ ਇਕੋ ਜਹੇ ਚੋਬਰ।
ਭਰ ਭਚ ਬੁਕ ਉਲਾਰਨ ਲੱਗੇ ਮਿਟੀ ਕੂੜਾ ਗੋਬਰ।
ਹੱਥ ਨਚਾਵੇ ਬੁੱਢਾ ਨਾਲੇ ਗਾਵੇ ਪਾਵੇ ਬੋਲੀ।
ਅੱਗੇ ਅੱਗੇ ਕੁਕੜ ਗਾਵੇ ਪਿਛੇ ਸਾਰੀ ਟੋਲੀ।
ਜੰਞ ਬੁਢੇ ਦੀ ਆਖਣ ਸਾਰੇ ਚੜ੍ਹ ਕਰ ਸੌਹਰੇ ਚਲੀ।
ਬਾਜੇ ਗਾਜੇ ਨਾਲ ਬਜਾਵਨ ਹੱਥ ਬੁਢੇ ਦੇ ਟੱਲੀ।
ਪੰਡਾਂ ਉਤੋਂ ਨੰਗ ਧੜੰਗਾ ਤੇੜੇ ਇਕ ਲੰਗੋਟਾ।
ਲਮਕ ਰਿਹਾ ਸੀ ਪਿੱਠ ਪਛਾੜੀ ਗਜ਼ ਭਰ ਦਾ ਇਕ ਟੋਟਾ।
ਮਿਰਗ ਵਾਂਗ ਓਹ ਮਾਰ ਛਲਾਂਗਾਂ ਸਾਂਗਾਂ ਲਾਂਦਾ ਜਾਵੇ।
ਚੋਂਦੀ* ਚੋਂਦੀ ਤੱਤੀ ਤੱਤੀ ਲੁੱਚੀ ਬੋਲੀ ਪਾਵੇ।
ਕੰਨ ਕੋਹੜਦੇ ਜਾਵਨ ਸਾਡੇ ਮੈਂ ਸ਼ਰਮਿੰਦਾ ਹੋਵਾਂ।
ਨਾਲੇ ਹੱਸਾਂ ਵੇਖ ਬੁਢੇ ਨੂੰ ਅਰ ਫਿਰ ਛੇਤੀ ਰੋਵਾਂ।
ਪਹਿਲੇ ਕੋਸਾਂ ਦੇਸ ਭਾਗ ਨੂੰ ਪਿਛੋਂ ਮੇਲੇ ਦੇ।
ਫਿਰ ਮੈਂ ਸਮਝਾਂ ਸਭਤੋਂ ਜ਼ਿਆਦਾ ਲੇਖ ਅਸਾਡੇ ਮੰਦੇ।
ਜੱਟਾਂ ਦੀ ਫਿਰ ਇਸ ਹਾਲਤ ਪਰ ਆਵੇ ਮੈਨੂੰ ਰੋਣਾਂ।
ਵਾਹਵਾ ਕੇਹਾ ਸਾਂਗ ਬਨਾਇਆ ਹੈ ਲੋਕੋ "ਅਨਹੋਣਾਂ।
ਬੋਲੀ ਪਾਵਨ ਏਹੋ ਜਿਹੀ ਚੁੱਕਨ ਸਾਰੇ ਕਠੇ।
ਜੰਞ ਬੁਢੇ ਦੀ ਸੌਹਰੇ ਚੱਲੀ ਜਾਵਨ ਦੌੜੇ ਨੱਠੇ।
ਤਦ ਮੈਂ ਛੇਤੀ ਹਿੰਮਤ ਕਰਕੇ ਟੋਲਾ ਘੇਰ ਖਲੋਤਾ।
ਪਹਿਲਾਂ ਬਾਬੇ ਤਾਈਂ ਆਖਿਆ ਸਣ ਓਇ ਬੱਚਾ ਖੋਤਾ।
ਕੁੱਕੜ ਤੈਨੇ ਸ਼ਰਮ ਨਾ ਆਵੇ ਸੜਿਆਂ ਧੌਲਾ ਬਾਟਾ।
ਘੜਿਆਂ ਵਰਗੇ.... ਕੱਢੇ ਢਿੱਡ ਜਿਵੇਂ ਹੈ ਚਾਟਾ।


*ਤੇਜ਼।