ਪੰਨਾ:ਭੁੱਖੀਆਂ ਰੂਹਾਂ.pdf/85

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਆਪੂੰ ਗੇੜ ਕੇ ਘੜੇ ਭਰ ਭਰ ਮੁੜ ਗਈਆਂ। ਬੀਤੋਂ ਸਾਰੀਆਂ ਦੇ ਮਗਰੋਂ ਆਈ। ਜੰਗਾ ਖੂਹ ਕੋਲ ਦੇ ਕੋਠੇ ਚੋਂ ਬਾਹਰ ਆਇਆ।

“ਜ਼ਰਾ ਖੂਹ ਤੇ ਗੇੜ, ਘੜੇ ਭਰ ਲਵਾਂ," ਬੀਤੇਂ ਨੇ ਢਾਕੋਂ ਘੜਾ ਲਾਹ ਕੇ ਕਿਹਾ।

ਜੱਗਾ ਖੂਹ ਗੇੜਨ ਲਗ ਪਿਆ। ਘੜੇ ਭਰੇ ਗਏ।

“ਅਜ ਬੜੀ ਸੋਹਣੀ ਰੁੱਤ ਵੇ” ਜੱਗੇ ਅਕਾਸ਼ ਵਲ ਤਕ ਕੇ ਕਿਹਾ ।

“ਮੇਰਾ ਝੂਟਣ ਨੂੰ ਜੀ ਕਰਦਾ ਏ, ਦੋਵੇਂਗਾ ਇਕ ਝੂਟਾ ? ਬੀਡੋ ਦੀਆਂ ਅੱਖਾਂ ਚਮਕ ਪਈਆਂ।

“ਵਾਹ ਕਿਉਂ ਨਹੀਂ।”

ਬੀਤੋ ਕਾਹਲੀ ਨਾਲ ਪੀਂਘ ਤੇ ਜਾ ਚੜ੍ਹੀ।ਜੱਗੇ ਨੇ ਹੁਲਾਰੇ ਦਿੱਤੇ । ਪੀਂਘ ਚੜ੍ਹਦੀ ਗਈ। ਦੂਰ ਮੱਕੀ ਦੀ ਨੁਕਰੇ ਚੰਨਣ ਖਲੋਤਾ ਤੱਕ ਰਿਹਾ ਸੀ । ਉਹਨੂੰ ਪਰਸੂ ਦੀਆਂ ਗੱਲਾਂ ਕੁਝ ਸੱਚੀਆਂ ਭਾਮੀਆਂ। ਉਹ ਬੁਲ ਟੁਕ ਰਿਹਾ ਸੀ । ਸੀ।

ਬੀਤੋ ਪੀਘੋਂ ਲੱਥੀ । ਜੱਗੇ ਨੇ ਉਹਨੂੰ ਘੜੇ ਚੁਕਾਏ ਤੇ ਉਹ ਟਰ ਗਈ । ਚੰਨਣ ਨੇ ਇਹ ਕੁਝ ਵੀ ਵੇਖਿਆ ।

ਚੰਨਣ ਘਰ ਆਇਆ । ਉਹ ਗੁੱਸੇ ਨਾਲ ਲਾਲੋ ਲਾਲ ਸੀ। ਆਉਂਦਿਆਂ ਸਾਰ ਬੀਤੋ ਨੂੰ ਧਰੂ ਕੇ ਉਹ ਅੰਦਰ ਲੈ ਗਿਆ। ਮਾਂ ਵਿਲ- ਕਦੀ ਵਿਲਕਦੀ ਨਾਲ ਨੌਸੀ । ਉਹਨੂੰ ਬਾਂਹ ਨਾਲ ਪਰੇ ਧੱਕ ਦਿੱਤਾ । ਬੀਤੋ ਨੂੰ ਉਹ ਮਾਰ ਮਾਰੀ ਕਿ ਤੋਬਾ ਹੀ ਭਲੀ। ਫੇਰ ਬਾਹਰ ਆ ਬੈਠਾ। ਮਾਂ ਰੋਂਦੀ ਸੀ। ਬੀਤੋ ਤੋਂ ਤੇ ਗੁੰਮ ਸੁੰਮ ਡਿੱਗੀ ਪਈ ਸੀ। ਹੁਣ ਚੰਨਣ ਮਾਂ ਨੂੰ ਸਾਰੀਆਂ ਗੱਲਾਂ ਦੱਸ ਰਿਹਾ ਸੀ। ਮਾਂ ਨਾਲੇ ਧੀ ਨੂੰ ਸੰਭਾਲਦੀ ਸੀ, ਨਾਲੇ ਪੁੰਨ ਹੁੰਦੀ ਜਾਂਦੀ ਸੀ ।

“ਬੱਸ, ਅਜ ਤੋਂ ਇਹ ਘਰੋਂ ਬਾਹਰ ਪੈਰ ਨਾ ਧਰੇ !" ਚੰਨਣ ਨੇ ਰੋਹ ਨਾਲ ਆਖਿਆ।

“ਮੈਂ ਇਹਦੀਆਂ ਲੱਤਾਂ ਵੱਢ ਘੱਤਾਂਗੀ, ਇਹ ਸਾਨੂੰ ਚੰਗਾ ਪਲੇਥਣ

69