ਪੰਨਾ:ਭੁੱਖੀਆਂ ਰੂਹਾਂ.pdf/75

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਗੇ ਦਾ ਖੂਹ

ਚੜ੍ਹਦੇ ਬੰਨੇ ਪਿੰਡ ਦੇ ਲਾਗੇ ਹੀ ਤੂਤਾਂ ਦੀ ਝੰਗੀ ਦੇ ਝੁਰਮਟ ਵਿਚ ਜੱਗੇ ਦਾ ਖੂਹ ਸੀ। ਖੂਹ ਦੇ ਨੇੜੇ ਨੇੜੇ ਆਲੇ ਦੁਆਲੇ ਵੱਨਸਵੰਨੀਆਂ ਸਬਜ਼ੀਆਂ ਦੀਆਂ ਵੇਲਾਂ ਤੇ ਬੂਟੇ ਉੱਗੇ ਹੋਏ ਸਨ। ਰੁਤ ਭਾਵੇਂ ਹਾੜ੍ਹ ਦੀ ਸੀ ਤੇ ਲੂ ਨੇ ਪੈਲੀਆਂ ਲੂਹ ਘਤੀਆਂ ਸਨ, ਪਰ ਜੱਗੇ ਦੇ ਖੂਹ ਦੇ ਦੁਆਲੇ ਹਰਿਆਵਲ ਦੀ ਬਹਾਰ ਲਹਿ ਲਹਿ ਕਰ ਕੇ ਝੂਮਦੀ ਸੀ। ਸਾਵੀਆਂ ਵੇਲਾਂ ਵਿਚ ਟਾਵੇਂ ਟਾਵੇਂ ਪੀਲੇ ਫਲ ਟਹਿ ਟਹਿ ਪਏ ਕਰਦੇ ਸਨ।

ਬਸਤੀ ਦੇ ਖੂਹ ਦਾ ਪਾਣੀ ਖਾਰਾ ਹੋਣ ਕਰਕੇ ਸਾਰਾ ਪਿੰਡ ਜੱਗੇ ਦੇ ਖੂਹੋਂ ਪਾਣੀ ਭਰਦਾ ਸੀ। ਜੱਗਾ ਮੁਨ੍ਹੇਰੇ ਜੋਗ ਜੋ ਦਿੰਦਾ ਤੇ ਪਹੁ ਫਟਦੀ ਨੂੰ ਕੁੜੀਆਂ ਗਾਗਰਾਂ ਤੇ ਘੜੇ ਲੈ ਕੇ ਅਪੜ ਪੈਂਦੀਆਂ। ਉਹ ਓਥੇ ਹੀ ਮੂੰਹ ਹੱਥ ਧੋਂਦੀਆਂ, ਭਾਂਡੇ ਕੂਚਦੀਆਂ ਤੇ ਹਸਦੀਆਂ ਖੇਡਦੀਆਂ ਪਾਣੀ ਭਰਦੀਆਂ। ਇਕ ਬੰਨੇ ਖਲੋਤੇ ਬੋਹੜ ਤੇ ਕੁੜੀਆਂ ਨੇ ਪੀਂਘ ਪਾ ਛੱਡੀ

ਸੀ। ਘੜੇ ਭਰ ਕੇ ਓਥੇ ਹੂਟੇ ਲੈਂਦੀਆਂ ਹੁੰਦੀਆਂ ਸਨ। ਜੱਗਾਾ ਗਾਧੀ ਤੇ

59