ਪੰਨਾ:ਭੁੱਖੀਆਂ ਰੂਹਾਂ.pdf/55

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਤਣੀ ਚੋਂ ਬੇਰਾਂ ਦਾ ਰੁਮਾਲ ਚੁਕ ਲਿਆਈ ਤੋਂ ਆਪਣੀ ਬਚੜੀ ਦੀ ਮੁਠ ਵਿੱਚ ਦੇ ਦਿਤਾ, ਸੀਬੋ ਨੇ ਅੱਖਾਂ ਪੁਟੀਆਂ । ਤੇ ਪ੍ਰੀਤੂ ਵਲ ਤਕ ਕੇ ਮੁਸਕਰਾਈ ਤੇ ਆਂਹਦੀ .....ਪ੍ਰੀਤੂ.....ਮੇਰੇ ਸਧਰਾਂ,,,,,ਦੇ ਬੇਰ।”

ਬੁਤ ਬਣੇ ਪ੍ਰੀਤੂ ਨੇ ਰੁਮਾਲ ਫੜ ਲਿਆ।

ਉਹ ਫੇਰ ਬੋਲੀ: “ਖਾ......ਲੈ ਮੇਰੇ....ਸਾਹਮਣੇ ਮੇਰੇ ਲਾਡ।"

ਪ੍ਰੀਤੂ ਨੇ ਇਕ ਬੇਰ ਮੂੰਹ 'ਚ ਪਾ ਲਿਆ।

“ਬਸ" ਇਹ ਆਖ ਕੇ ਉਹ ਫੇਰ ਨ ਕੂਈ।

39