ਪੰਨਾ:ਭੁੱਖੀਆਂ ਰੂਹਾਂ.pdf/36

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਿੜਕਿਆ ਹੀ ਉਹਦੇ ਭਾਂਡੇ 'ਚ ਠੇਹਲਿਆ ਜਦੋਂ ਤਾਰੇ ਨੇ ਮੁੜਨ ਦੀ ਕਾਹਲੀ ਜਤਾਈ। ਕਦੇ ਕਦਾਈਂ ਜਦੋਂ ਉਹ ਬਹੁਤਾ ਰੁਝਾ ਹੁੰਦਾ ਤਾਂ ਤਾਰੋ ਕੋਲੋਂ ਵੇਹੜੇ ਵਿਚਲੀ ਖੂਹੀ ਤੋਂ ਪਾਣੀ ਭਰਾ ਲੈਂਦਾ ਹੁੰਦਾ ਸੀ।

ਪਿੰਡ ਵਿਚ ਇਨ੍ਹਾਂ ਦੀਆਂ ਖੁਲ੍ਹਾਂ ਦੀ ਚਰਚਾ ਧੁਮ ਗਈ। ਘਾਹਿਣਾਂ ਤੇ ਹੋਰ ਮਨੁੱਖਾਂ ਜਿਨ੍ਹਾਂ ਇਨ੍ਹਾਂ ਨੂੰ ਮਰੱਬੇ ਵਿਚ ਇਕੱਠਿਆਂ ਤਕਿਆ ਸੀ, ਆ ਖੰਭਾਂ ਦੀਆਂ ਡਾਰਾਂ ਬਣਾਈਆਂ। ਰੋਜ਼ ਕੋਈ ਨਵਾਂ ਹੀ ਛੂਛਾ ਉਡਦਾ ਸੀ। ਨੱਥੂ ਨੇ ਤਾਰੋ ਦੀ ਤਾੜ ਬਾੜ ਕੀਤੀ ਪਰ ਉਹ ਕਦੋਂ ਟਲੇ। ਪਿੰਡ ਦੇ ਸਿਰ ਕਢਵੇਂ ਬੰਦਿਆਂ ਨੇ ਜਿਉਣੇ ਨੂੰ ਆਖਿਆ ਸੁਣਿਆ, ਉਹ ਉਹਨਾਂ ਦੀ ਗਲ ਨੂੰ ਨਕ ਹੀ ਨਹੀਂ ਸੀ ਦੇਂਦਾ। ਪੈਂਚਾਂ ਦੇ ਕੰਨ ਲੋਕਾਂ ਦਬਾ ਕੇ ਭਰ ਦਿੱਤੇ ਤੇ ਆਖਿਆ ਉਹਨੇ ਧਰਮ ਭ੍ਰਿਸ਼ਟ ਕਰ ਦਿੱਤਾ ਏ, ਉਹਨੇ ਜਟਊ ਪਣੇ ਨੂੰ ਲਾਜ ਲਾ ਦਿੱਤੀ ਏ, ਇਸ ਲਈ ਉਹਨੂੰ ਛੇਕ ਦੇਣਾ ਉਚਿਤ ਹੈ। ਪੈਂਚ ਲੋਕਾਂ ਦੀਆਂ ਗਲਾਂ ਪਰ ਬਹੁਤਾ ਯਕੀਨ ਨਾ ਕਰਦੇ ਹੋਏ ਕੁਝ ਅਖੀਂ ਵੇਖਣਾ ਚਾਹੁੰਦੇ ਸਨ।

ਇਕ ਦਿਹਾੜੇ ਦੋ ਪੈਂਚ ਸਵੇਰ ਸਾਰ ਜਿਉਣੇ ਦੇ ਵਿਹੜੇ ਜਾ ਵੜੇ ਤਾਂ ਅਗੋਂ ਤਾਰੋ ਖੂਹੀ ਤੋਂ ਗਾਗਰਾਂ ਪਈ ਭਰਦੀ ਸੀ। ਉਹ ਵੇਂਹਦਿਆਂ ਸਾਰ ਲੋਹਾ ਲਾਖਾ ਹੋ ਗਏ। ਓਨ੍ਹੀਂ ਪੈਰੀਂ ਪਿਛੇ ਮੁੜ ਪਏ। ਜਿਉਣੇ ਤਾਇਆ, ਚਾਚਾ ਆਖ ਬਥੇਰੀਆਂ ਵਾਜਾਂ ਦਿੱਤੀਆਂ ਪਰ ਸਭੋ ਬੇ ਫ਼ਾਇਦਾ। "ਇਹਨੇ ਤੇ ਧਰਮ ਹੇਠੋਂ ਦਾਤਰੀ ਫੇਰ ਦਿੱਤੀ ਸੂ" ਇਕ ਪੈਂਚ ਗੁਸੇ ਵਿਚ ਬੋਲਿਆ। "ਕੋਈ ਉਪਾਇ ਕਰੋ" ਦੂਜੇ ਨੇ ਛੇਤੀ ਨਾਲ ਕਿਹਾ। ਹੁਣ ਗਲ ਅੱਗ ਵਾਂਗ ਭੜਕ ਉਠੀ ਸੀ।

ਪੈਂਚਾਂ ਨੇ ਦੂਜੇ ਦਿਨ ਪੰਚੈਤ ਰਖੀ, ਨਾਲੇ ਨਥੂ ਨੂੰ ਹੋਰ ਡਾਂਟ ਚਾੜ੍ਹੀ। ਨੱਥੂ ਦਾ ਲਹੂ ਉੱਬਲ ਪਿਆ — ਆਥਣ ਨੂੰ ਜਦੋਂ ਤਾਰੋ ਪੱਠੇ ਲੈ ਕੇ ਆਈ ਉਹਨੂੰ ਇਕ ਕੋਠੇ ਵਿਚ ਡਕ ਲਿਆ ਤੇ ਮਾਰ ਮਾਰ ਅਧਮੋਈ ਕਰ ਦਿੱਤੀ। ਉਹ ਸਾਰੀ ਰਾਤ ਤੜਫਦੀ ਰਹੀ। ਉਹਦੇ ਕੋਲੋਂ ਰੋ ਵੀ ਨਹੀਂ ਸੀ ਹੁੰਦਾ। ਉਹਦਾ ਪਿੰਡਾ ਚਿਲੂੰ ਚਿਲੂੰ ਕਰਦਾ ਸੀ। ਸਾਰੀ ਰਾਤ

20