ਪੰਨਾ:ਭੁੱਖੀਆਂ ਰੂਹਾਂ.pdf/181

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖ਼ਿਆਲਾਂ ਦੀ ਭੰਨ ਤੋੜ ਕਰਦਾ ਮੈਂ ਬਾਹਰ ਨਿਕਲ ਆਇਆ।

ਦੁਪਹਿਰ ਲੌਢੇ ਵੇਲੇ ਵਿਚ ਢਲ ਚੁਕੀ ਸੀ। ਸੁਰਖ ਅੰਗਾਰ ਸੂਰਜ ਨਿਖਰੇਹੋਏ ਗਗਨ ਉਤੇ ਆਪਣਾ ਪੈਂਡਾ ਮੁਕਾਂਦਾ ਲਗਾ ਜਾਂਦਾ ਸੀ। ਮਹਿੰਦੀ ਦੀ ਪਾਲ ਕੋਲੋਂ ਲੰਘਦੀ ਸੜਕ ਉਤੇ ਇਕ ਦੋ ਥੱਕੇ ਹੋਏ ਰਾਹੀਂ ਲੰਘ ਰਹੇ ਸਨ। ਪਰ ਨਲਕੇ ਕੋਲ ਇਕ ਚੁਭਕੀ ਵਿਚੋਂ ਕੋਈ ਕੁੱਤਾ ਛਪਲ ਛਪਲ ਆਪਣੀ ਪਿਆਸ ਬੁਝਾਂਦਾ ਸੀ। ਮੈਂ ਉਹਦੇ ਕੋਲ ਜਾ ਕੇ ਖਲੋ ਗਿਆ। ਪੁਚਕਾਰ ਕੇ ਉਸ ਹੈਵਾਨ ਨੂੰ ਆਪਣੇ ਨੇੜੇ ਬੁਲਾ ਲਿਆ । ਆਪਣਾ ਮਨ ਅੱਖਾਂ ਵਿਚ ਖਿਚ ਕੇ ਮੈਂ ਉਹਦੇ ਵਲ ਝਾਕਿਆ। ਉਹ ਕੰਨ ਪਿਛਾਂਹ ਸੱਟ ਕੇ ਬੂਥੀ ਚਟਦਾ ਤੇ ਪੂੰਛਲ ਹਿਲਾਂਦਾ ਮੇਰੇ ਕੋਲ ਆ ਖਲੋਤਾ।ਆਪਣੇ ਹੱਥਾਂ ਵਿਚ ਉਹਦਾ ਸਿਰ ਨੱਪ ਕੇ, ਹੱਸਦੀਆਂ ਅੱਖਾਂ ਨਾਲ ਮੈਂ ਉਹਨੂੰ ਪੁੱਛਿਆ:

"ਤੈਨੂੰ ਤਿਹ ਲਗੀ ਹੋਈ ਸੀ. ਡਬੂ ? ਉਹਦਾ ਰੰਗ ਡੱਬ-ਖੜੱਬਾ ਸੀ। ਉਸ ਆਪਣੇ ਪ੍ਰਸੰਨ ਨੈਣਾਂ ਵਿਚੋਂ ਝਾਕ ਕੇ ਆਪਣੀ ਪੂੰਛਲ ਮੁੜ ਹਿਲਾਈ, ਮਾਨੋਂ ਕਿਸੇ ਗੂੰਗੀ ਬੋਲੀ ਵਿਚ ਮੇਰੇ ਪ੍ਰਸ਼ਨ ਦਾ ਉਤਰ “ਹਾਂ" ਵਿਚ ਦੇ ਰਿਹਾ ਸੀ।

ਉਹ ਸਾਰਾ ਹੀ ਮੇਰੀਆਂ ਬਾਹਵਾਂ ਵਿਚ ਹੋ ਗਿਆ ਸੀ। ਖ਼ਬਰੇ ਕੀਕਰ ਓਸ ਮੇਰੇ ਅੰਦਰਲੀ ਹਮਦਰਦੀ ਨੂੰ ਟੋਹ ਲਿਆ। ਮੇਰੀ ਪਹਿਲੀ ਪੁਚਕਾਰ ਦੀ ਛਣਕਾਰ ਵਿਚੋਂ ਉਹਨੂੰ ਪਿਆਰ ਦੀ ਬੂ ਆ ਗਈ ਸੀ। ਓਸ ਆਪਣੀ ਬੂਥੀ ਮੇਰੀ ਧੌਣ ਨਾਲ ਜੋੜ ਦਿੱਤੀ । ਪੋਲਾ ਜਿਹਾ ਹੱਥ ਉਹਦੀ ਪਿੱਠ ਉਤੇ ਫੇਰ ਕੇ ਮੁੜ ਮੈਂ ਪੁੱਛਿਆ :

“ਭੁੱਖ ਵੀ ਲਗੀ ਸੁ ਡਬੂ ?"

ਓਸ ਲਾਡਾਂ ਭਰੇ ਨੇ ਦੋਵੇਂ ਪੌਂਚੇ ਚੁਕ ਕੇ ਮੇਰੀ ਹਿਕ ਉਤੇ ਟਿਕਾ ਦਿਤੇ। ਓਹਦੇ ਮੂੰਹ ਉਤੋਂ ਖੇੜਾ ਜਾਪਦਾ ਸੀ। ਕੰਨ ਤਾਂਹ, ਸਰਕਾ ਲਏ। ਜੀਭ ਕਢ ਕੇ ਹੌਂਕਦੇ ਨੇ ਮੇਰੇ ਵਲ ਝਾਕਿਆ ਮਾਨੋਂ ਜਵਾਬ ਦੇ ਰਿਹਾ ਸੀ।

“ਨਹੀਂ ਹੁਣ ਮੈਨੂੰ ਕੋਈ ਭੁਖ ਨਹੀਂ ।”

“ਅਛਾ - ਹਰ ਡਬੂ ਹੁਣ ਮੈਂ ਜਾਣਾ ਹੈ?" ਮੈਂ ਓਹਦੇ ਪੌਂਚੇ ਫੜ

165