ਪੰਨਾ:ਭੁੱਖੀਆਂ ਰੂਹਾਂ.pdf/172

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਓਹਦਾ ਦਿਲ ਧੜਕਣ ਡਹਿ ਪਿਆ, ਉਹ ਹੁਣ ਉਹਨੂੰ ਖਲ੍ਹਿਆਰਨਾ ਚਾਹੁੰਦੀ ਸੀ। ਪਰ ਫੇਰ ਝਿਝਕ ਗਈ। ਉਹਦੀਆਂ ਲਤਾਂ ਸਤਿਆਹੀਨ ਹੋ ਰਹੀਆਂ ਸਨ। ਉਹ ਹੀਆ ਕਰ ਕੇ ਅਗੇ ਵਧੀ। ਐਨ ਓਹਦੇ ਕੋਲ ਜਾ ਢੁਕੀ ਤੇ ਆਪਣਾ ਕੰਬਦਾ ਹਥ ਉਹਦੇ ਮੋਢੇ ਉਤੇ ਰਖ ਕੇ ਬੋਲੀ, “ਸੁਰਿੰਦਰ ਜੀ"

ਡੂੰਘੇ ਤਸੱਵਰਾਂ ਵਿਚ ਡੁਬਾ ਜਾਂਦਾ ਬੰਦਾ ਤੁਬਕ ਉਠਿਆ, ਖਲੋ ਕੇ ਪਿਛਾਂਹ ਝਾਕਿਆ। ਅੱਖਾਂ ਅੱਡ ਅੱਡ ਝਾਕਿਆ । ਕਮਲਾ ਤਿੱਖੇ ਸਾਹ ਪਈ ਲੈਂਦੀ ਸੀ । ਬੰਦੇ ਨੇ ਕਮਲਾ ਨੂੰ ਸਿਰ ਤੋਂ ਪੈਰਾਂ ਤੀਕ ਡਿੱਠਾ ਤੇ ਬੋਲਿਆ – "ਤੁਸੀਂ ਕੌਣ ਹੋ ?"

“ਕਮਲਾ’, ਕਮਲਾ ਨੇ ਕੰਬਦੀ ਵਾਜ ਵਿਚ ਕਿਹਾ, ਓਹ ਕੁਝ ਚਿਰ ਚੁਪ ਚਾਪ ਤੱਕਦਾ ਰਿਹਾ।

“ਮੈਂ ਕਮਲਾ ਹਾਂ ਚਲੋ ਮੇਰੇ ਨਾਲ", ਕਮਲਾ ਦਾ ਨਿਸਚਾ ਪੱਕਾ ਹੋ ਚੁਕਾ ਸੀ।

“ਨਹੀਂ – ਨਹੀਂ ਧੋਖਾ, ਫਰੇਬ,...........ਕਮਲਾ, ਨਹੀਂ ਮੇਰੀ ਕਮਲਾ - ਮੇਰੀ ਕਮਲਾ" ਇਉਂ ਬੋਲਦਾ ਓਹ ਜੰਗਲ ਨੂੰ ਭਜ ਗਿਆ ਤੇ ਥੋੜੀ ਦੇਰ ਵਿਚ ਹੀ ਓਹ ਦਿਸਣੋਂ ਰਹਿ ਗਿਆ।

ਕਮਲਾ ਠੰਢਾ ਸਾਹ ਭਰ ਕੇ ਪਿਛਾਂਹ ਘਰ ਪਰਤ ਆਈ। ਓਹਨੂੰ ਰਾਤ ਕਟਣੀ ਔਖੀ ਹੋ ਗਈ ਸੀ – “ਮੈਂ ਸੁਰਿੰਦਰ ਨੂੰ ਕੀਕਰ ਯਕੀਨ ਦਿਲਾਂਦੀ ਕਿ ਮੈਂ ਕਮਲਾ ਹੀ ਹਾਂ। ਕੀ ਉਹ ਫੇਰ ਮਿਲੇਗਾ ? ਜੇ ਮਿਲ ਜਾਵੇ ਤਾਂ ਮੈਂ ਉਹਨੂੰ ਉਹਦੇ ਘਰੋਂ ਆਂਦੇ ਹੋਏ ਕਪੜੇ ਵਖਾ ਕੇ ਤਸੱਲੀ ਕਰਾਵਾਂ ਕਿ ਮੈਂ ਕਮਲਾ ਹੀ ਹਾਂ” – ਉਹ ਰਾਤ ਨੂੰ ਮੰਜੇ ਤੇ ਲੰਮੀ ਪਈ ਸੋਚਦੀ ।

ਸੁਰਿੰਦਰ ਇਕ ਰੁਖ ਥੱਲੇ ਰਾਤ ਕੱਟਦਾ ਹੁੰਦਾ ਸੀ। ਓਥੋਂ ਨੇੜਿਓਂ ਇਕ ਬਾਗ ਵਿਚੋਂ ਫਲ ਖਰੀਦ ਕੇ ਸ਼ਹਿਰ ਵੇਚ ਆਉਂਦਾ ਤੇ ਰੋਟੀ

ਖਾ ਲੈਂਦਾ। ਓਹਦੀ ਜ਼ਿੰਦਗੀ ਦੀਆਂ ਸਭ ਆਸਾਂ ਬੁਝੀਆਂ ਜਾਪਦੀਆਂ

156