ਪੰਨਾ:ਭੁੱਖੀਆਂ ਰੂਹਾਂ.pdf/170

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਠੀ - ਸੁਰਿੰਦਰ ਦੇ ਕੁਝ ਕਪੜਿਆਂ ਦੀ ਗੰਢ ਬੰਨ ਕੇ ਟੁਰ ਪਈ।

ਰਾਤ ਹਨੇਰੀ ਸੀ। ਸ਼ਹਿਰੋਂ ਬਾਹਰ ਨਿਕਲ ਕੇ ਉਹ ਇਕ ਪਗਡੰਡੀ ਪੈ ਗਈ। ਪਹੁ ਫਟਦੀ ਨੂੰ ਕਿਸੇ ਹੋਰ ਸ਼ਹਿਰ ਵਿਚ ਜਾ ਪਹੁੰਚੀ। ਇਕ ਸਰਾਂ ਦੇ ਬਹੇ ਅਗੇ ਕਿੰਨਾ ਚਿਰ ਬੈਠੀ ਰਹੀ।

ਮੁੜ ਉਥੋਂ ਉਠ ਕੇ ਉਹ ਭੁਖੀ ਭਾਣੀ ਅਵਾਰਾ ਗਰਦਾਂ ਵਾਂਗੂੰ ਸ਼ਹਿਰ ਵਿਚ ਭੌਣ ਲਗੀ। ਲੋਕੀ ਉਹਨੂੰ ਝੱਲੀ ਸਮਝਦੇ ਸਨ। ਉਹ ਬੰਦਿਆਂ ਦੇ ਮੂੰਹਾਂ ਨੂੰ ਬੜੇ ਗਹੁ ਨਾਲ ਤੱਕਦੀ ਲੰਘਦੀ ਸੀ। ਭੌਂਦਿਆਂ ਭੌਂਦਿਆਂ ਸ਼ਾਮ ਨੂੰ ਉਹ ਇਕ ਕੋਠੀ ਅਗੇ ਜਾ ਪਹੁੰਚੀ।

ਇਹ ਕੋਠੀ ਇਕ ਜਾਗੀਰਦਾਰ ਜ਼ਨਾਨੀ ਦੀ ਸੀ, ਏਸ ਦਾ ਪਤੀ ਗੁਜ਼ਰ ਚੁਕਾ ਸੀ। ਹੋਰ ਕੋਈ ਔਲਾਦ ਵੀ ਨਹੀਂ ਸੀ।

ਕਮਲਾ ਨੇ ਓਥੋ ਅਰਾਮ ਕਰਨ ਦੀ ਖ਼ਾਹਸ਼ ਪਰਗਟ ਕੀਤੀ। ਬੇਔਲਾਦਿਆਂ ਦੇ ਦਿਲਾਂ ਅੰਦਰ ਕੋਈ ਸਿਕ ਲੁਕੀ ਹੋਈ ਹੁੰਦੀ ਹੈ, ਰਈਸ ਜ਼ਨਾਨੀ ਨੇ ਬੜੇ ਸਤਿਕਾਰ ਨਾਲ ਕਮਲਾ ਨੂੰ ਆਪਣੇ ਕੋਲ ਠਹਿਰਾਇਆ। ਸਰਦਾਰਨੀ ਦਾ ਦਿਲ ਚੰਗਾ ਤਕ ਕੇ ਕਮਲਾ ਨੇ ਆਪਣੀ ਸਾਰੀ ਵਿਥਿਆ ਉਹਨੂੰ ਆਖ ਸੁਣਾਈ। ਸਰਦਾਰਨੀ ਨੂੰ ਰਹਿਮ ਆਇਆ ਤੇ ਕਮਲਾ ਨੂੰ ਕੋਲ ਹੀ ਰਖ ਲਿਆ।

ਸਿਆਣੀ ਕਮਲਾ ਨੇ ਥੋੜੇ ਦਿਨਾਂ ਵਿਚ ਹੀ ਆਪਣੀ ਥਾਂ ਬਣਾ ਲਈ। ਸਾਰੀ ਜਾਇਦਾਦ ਦਾ ਹਿਸਾਬ ਕਿਤਾਬ ਕਮਲਾ ਦੇ ਹੱਥ ਆ ਗਿਆ। ਨੌਕਰਾਂ ਨਾਲ ਚੰਗੇ ਸਲੂਕ ਤੇ ਮੁਜ਼ਾਰਿਆਂ ਨਾਲ ਹੋਛੇ ਵਰਤਾਉ ਦੇ ਕਾਰਨ ਕਮਲਾ, ਸਰਦਾਰਨੀ ਦੇ ਦਿਲ ਵਿਚ ਖੁਭਦੀ ਜਾਂਦੀ ਸੀ। ਸਰਦਾਰਨੀ ਉਹਨੂੰ ਆਪਣੀ ਧੀ ਵਾਂਗੂੰ ਸਮਝਣ ਲਗ ਪਈ। ਕਮਲਾ ਦੇ ਕੰਮਾਂ ਕਾਰਾਂ ਲਈ ਇਕ ਮੋਟਰ ਵੀ ਖ਼ਰੀਦ ਦਿੱਤੀ।

ਕਮਲਾ ਨੂੰ ਕਈ ਵਾਰ ਸੁਰਿੰਦਰ ਚੇਤੇ ਆ ਜਾਂਦਾ। ਇਕ ਸੁਫਨੇ ਵਾਂਗ ਉਹ ਓਹਨੂੰ ਅਖਾਂ ਵਿਚ ਲਿਆਉਂਦੀ, ਪਰ ਉਹ ਛਾਈ ਮਾਈ

ਹੋ ਜਾਂਦਾ। ਕਮਲਾ ਨਿੰਮੋਝੂਣੀ ਉਠ ਕੇ ਨਾਲ ਆਂਦੀ ਸੁਰਿੰਦਰ ਦੇ ਕਪ-

154