ਪੰਨਾ:ਭੁੱਖੀਆਂ ਰੂਹਾਂ.pdf/168

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਿਨੋ ਦਿਨ ਮਾੜੀ ਹੁੰਦੀ ਚਲੀ ਗਈ। ਲਾਂਘਾ ਲੰਘਾਉਣ ਲਈ ਸੁਰਿੰਦਰ ਨੇ ਘਰ ਦਾ ਚੋਖਾ ਸਾਰਾ ਸਾਮਾਨ ਵੀ ਵੇਚ ਘੱਤਿਆ! ਉਹਨੂੰ ਹੋਰ ਕਿਧਰਿਓਂ ਵੀ ਨੌਕਰੀ ਨਹੀਂ ਸੀ ਲੱਭਦੀ।

ਕਮਲਾ ਉਹਦੀਆਂ ਮਾਨਸਕ ਫ਼ਿਕਰਾਂ ਦੂਰ ਕਰਨ ਦਾ ਯਤਨ ਕਰਦੀ ਰਹਿੰਦੀ ਸੀ। ਮਿਠਾ ਲੂਣਾ ਪਕਾ ਕੇ ਤਿਆਰ ਕਰਨਾ, ਕੇ ਸੁਆਗਤ ਕਰਨਾ, ਕਿਸੇ ਹਥਲੇ ਕੰਮ ਵਿਚ ਸਹਾਇਤਾ ਦੇ ਛੱਡਣੀ, ਰੂਹ ਵਿਚ ਕੁਤਕਤੀਆਂ ਜਗਾਣ ਵਾਲੀਆਂ ਦਿਲਜੋਈਆਂ ਦੇਣੀਆਂ।

ਇਹਨਾਂ ਦਿਨਾਂ ਵਿਚ ਹੀ ਕਮਲਾ ਦੀ ਮਾਤਾ ਨੂੰ ਨਮੂਨੀਆਂ ਹੋ ਗਿਆ। ਇਲਾਜ ਲਈ ਪੈਸੇ ਦੀ ਲੋੜ ਸੀ। ਸੁਰਿੰਦਰ ਨੇ ਘਰ ਦੇ ਕਈ ਭਾਂਡੇ ਵੀ ਵੇਚ ਘੱਤੇ। ਫ਼ੀਸ ਦੇ ਕੇ ਡਾਕਟਰ ਸੱਦਿਆ।

ਪਰ ਮਾੜਾ ਦੀ ਬਿਮਾਰੀ ਨੇ ਕੋਈ ਮੋੜ ਨਾ ਖਾਧਾ ਇਕ ਰਾਤ ਜਦੋਂ ਉਹ ਜ਼ਿੰਦਗੀ ਤੋਂ ਬੇ-ਆਸ ਹੋ ਗਈ ਤਾਂ ਉਸ ਸੁਰਿੰਦਰ ਨੇ ਕੋਲ ਸੱਦਿਆ। ਮੰਜੇ ਦੀ ਇਕ ਹੀਂਹ ਦੇ ਕੋਲ ਹੀ ਕਮਲਾ ਬੈਠੀ ਸੀ। ਉਹਦੇ ਨੈਣ ਛਲਕ ਰਹੇ ਸਨ।

“ਪੁੱਤਰ, ਕਮਲਾ ਨੂੰ ਤੇਰੇ ਲੜ ਲੌਂਦੀ ਹਾਂ।” ਮਾਤਾ ਹੌਲੀ ਹੌਲੀ ਬੋਲੀ। “ਮੇਰੇ ਦਮਾਂ ਦਾ ਕੋਈ ਵਿਸਾਹ ਨਹੀਂ

ਕਮਲਾ ਦੀਆਂ ਅੱਖਾਂ ਤ੍ਰਿਪ ਤਿਪ ਚੋ ਪਈਆਂ, “ਨਾ ਰੋਵੋ ਕਮਲਾ ਜੀ" ਸੁਰਿੰਦਰ ਬੇ-ਬਸਾ ਜਿਹਾ ਖਲੋਤਾ ਸੀ।

"ਅਸਾਂ ਤੁਹਾਨੂੰ ਵੀ ਮੁਸੀਬਤ ਵਿਚ ਪਾਇਆ," ਅੱਖਾਂ ਪੂੰਝਦੀ ਕਮਲਾ ਬੋਲੀ।

ਸੁਰਿੰਦਰ ਕੁਝ ਸੋਚਦਾ ਰਿਹਾ। ਫੇਰ ਇਕ ਦਮ ਕਹਿਣ ਲਗਾ।

"ਹੱਛਾ ਮਾਤਾ ਜੀ ਨੂੰ ਸੰਭਾਲੋ ਮੈਂ ਡਾਕਟਰ ਨੂੰ ਲਿਆਉਂਦਾ ਹਾਂ" ਤੇ ਉਹ ਬਾਹਰ ਨਿਕਲ ਗਿਆ।

ਚੁਪਾਸੀਂ ਹਨੇਰਾ ਪਸਰਿਆ ਹੋਇਆ ਸੀ। ਅਕਾਸ਼ ਉੱਤੇ ਤਾਰੇ ਝਲਕਾਂ ਮਾਰ ਰਹੇ ਸਨ। ਛਿਪਦੇ ਚੰਦ ਦੀਆਂ ਕਿਰਣਾਂ ਕੋਠੀਆਂ ਦੀਆਂ

152