ਪੰਨਾ:ਭੁੱਖੀਆਂ ਰੂਹਾਂ.pdf/160

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

“ਝੂਠੀ,,,,, ਬਦਨਾਮੀ,,,,ਦੀ ,,,,,...ਪਰਵਾਹ..... ਨਹੀਂ,,,,, ਕਰਨੀ..... ਚਾਹੀਦੀ", ਕਹਿ ਕੇ ਬ੍ਰਿਜ ਮੋਹਨ ਸਦਾ ਲਈ ਚੁਪ ਹੋ ਗਿਆ। ਚੁਪਾਸੀਂ ਡੁਸ ਡੁਸ ਹੋਣ ਲਗ ਪਈ। ਪ੍ਰੇਮ ਸਾਗਰ ਨੇ ਡੁਸਕੋਰੇ ਭਰਦੀ ਪ੍ਰਬੋਧ ਵਲ ਤਕ ਕੇ ਇਕ ਹਾਉਕਾ ਲਿਆ।

ਇਕ ਦਿਨ ਪ੍ਰਬੋਧ ਬਾਲਾ ਤੇ ਜੈ ਕ੍ਰਿਸ਼ਨ ਆਪਣੀ ਲਾਡਲੀ ਧੀ ਨਾਲ ਕਾਰਖ਼ਾਨੇ ਵਿਚ ਭੌਂ ਰਹੇ ਸਨ। ਪ੍ਰੇਮ ਸਾਗਰ ਨਾਲ ਸੀ। ਪ੍ਰਬੋਧ ਤੇ ਜੈ ਕ੍ਰਿਸ਼ਨ ਪ੍ਰੇਮ ਸਾਗਰ ਨਾਲ ਅਗਾੜੀ ਨਿਕਲ ਗਏ। ਕੁੜੀ ਪਿਛਾਂਹ ਰਹਿ ਗਈ।

ਯਕਾ-ਯਕ ਮਗਰੋਂ ਇਕ ਚੀਕ ਸੁਣਾਈ ਦਿਤੀ,ਕੁੜੀ ਦੀ ਚੁੰਨੀ ਕਿਸੇ ਪਟੇ ਵਿਚ ਫਸ ਗਈ ਸੀ ਤੇ ਕੁੜੀ ਵੀ ਨਾਲ ਹੀ ਖਿਚੀ ਵਗੀ ਜਾਂਦੀ ਸੀ। ਪ੍ਰੇਮ ਸਾਗਰ ਬਿਜਲੀ ਵਾਂਗ ਕੁੜੀ ਕੋਲ ਜਾ ਪੁਜਿਆ। ਓਹਨੇ ਪਟੇ ਦੀ ਲਪੇਟ ਵਿਚ ਫਸ ਰਹੀ ਕੁੜੀ ਨੂੰ ਧਰੂ ਕੇ ਖਿਚ ਲਿਆ; ਪਰ ਆਪ ਪਲਸੇਟ ਵਿਚ ਉਲਝ ਗਿਆ।ਥੋੜੇ ਚਿਰ ਵਿਚ ਹੀ ਉਹਦੀਆਂ ਹੱਡੀਆਂ ਚਿਕਨਾ-ਚੂਰ ਹੋ ਗਈਆਂ। ਮਸ਼ੀਨ ਇਕ ਦਮ ਖਲ੍ਹਿਆਰ ਦਿੱਤਾ। ਗਈ। ਪ੍ਰੇਮ ਸਾਗਰ ਨੂੰ ਬਾਹਰ ਕੱਢਿਆ ਗਿਆ। ਉਹਦੇ ਵਿਚ ਕੋਈ ਕੋਈ ਸਾਹ ਸੀ।

ਪ੍ਰਬੋਧ ਆਪਣੀ ਲਾਡਲੀ ਧੀ ਦੀ ਜਾਨ ਬਚਾਉਣ ਵਾਲੇ ਪ੍ਰੇਮ ਤੇ ਉਛਲ ਕੇ ਝੁਕ ਗਈ। ਉਹਦਾ ਸਿਰ ਹੱਥਾਂ ਵਿਚ ਨੱਪ ਲਿਆ। ਜੋ ਕ੍ਰਿਸ਼ਨ ਉਹਦੀ ਰੱਤ ਪੂੰਝ ਰਿਹਾ ਸੀ।

ਉਸ ਨੂੰ ਨਿੱਘ ਦਿੜੀ ਗਈ। ਚੋਖੇ ਚਿਰ ਮਗਰੋਂ ਪ੍ਰੇਮ ਸਾਗਰ ਨੇ ਅਖਾਂ ਝਮਕੀਆਂ।

“ਪ੍ਰੇਮ ਸਾਗਰ ਜੀ!” ਪ੍ਰਬੋਧ ਨੇ ਮੈਨੇਜਰ ਨੂੰ ਕੁਆਇਆ।

144