ਪੰਨਾ:ਭੁੱਖੀਆਂ ਰੂਹਾਂ.pdf/125

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਹ ਗਲ ਬਾਹਰ ਨਿਕਲ ਗਈ। ਸਿਖਾਂ ਬੜਾ ਬੁਰਾ ਮਨਾਇਆ। ਨਾਲ ਲਗਦਿਆਂ ਪਹਿਲੀ ਬਾਹਮਣ ਵਾਲੀ ਗਲ ਸਾਰੇ ਮੁਸਲਮਾਨਾਂ ਵਿਚ ਧੂਮ ਗਈ। ਇਹ ਵੀ ਡਾਢੇ ਔਖੇ ਹੋਏ ਸਨ। ਦੁਪਾਸੀਂ ਮਜ਼ਬ ਦੀ ਰੰਗਣ ਚੜ੍ਹ ਗਈ ਜੋਸ਼ ਭੜਕਣ ਹੀ ਲੱਗਾ ਸੀ ਕਿ ਜਗਤ ਸਿੰਘ ਤੇ ਅਲਾ ਬਖ਼ਸ਼ ਨੇ ਸਿਆਣਪ ਨਾਲ ਮਾਮਲਾ ਨਜਿਠ ਲਿਆ।

xxxx

ਰਤੋ ਤੇ ਰੀਮਾ ਬਚਪਨ ਲੰਘ ਕੇ ਜੁਆਨੀ ਦੇ ਪੱਤਣਾਂ ਤੇ ਜਾ ਖਲੋਤੇ ਸਨ। ਉਹਨਾਂ ਦੀਆਂ ਖੇਡਾਂ ਮੁਕ ਗਈਆਂ ਸਨ। ਮੁਲਾਕਾਤਾਂ ਘਟ ਹੋ ਗਈਆਂ ਸਨ। ਕੁਝ ਤੇ ਜੁਆਨੀ ਦੀ ਸੰਗਾਂ ਨੇ ਰੋਕ ਪਾਈ, ਕੁਝ ਸਿਖ ਮੁਸਲਿਮ ਸੁਆਲ ਵੈਰੀ ਬਣ ਗਿਆ। ਜਦ ਕਦੇ ਕਦਾਈਂ ਇਹ ਮਿਲਦੇ ਤੇ ਲੋਕੀਂ ਤਕ ਲੈਂਦੇ ਤਾਂ ਇਕ ਦਮ ਤਅੱਸਬ ਭੜਕ ਉਠਦਾ ਤੇ ਲੜਾਈ ਤਕ ਨੌਬਤ ਪਹੁੰਚ ਜਾਂਦੀ।

ਲੋਕਾਂ ਵਿਚ ਇਨਾਂ ਦੀ ਬਹੁਤ ਚਰਚਾ ਰਹਿੰਦੀ ਸੀ।

ਇਕ ਦਿਨ ਰੱਤੋ ਰੂੰਮੇ ਦੇ ਘਰ ਚਲੀ ਗਈ। ਅਜ ਬੜੀ ਮੁਦਤ ਬਾਅਦ ਉਹਨੂੰ ਮਿਲੀ ਸੀ। ਚੋਖਾ ਚਿਰ ਗਲਾਂ ਕਰਦੀ ਰਹੀ। ਜਦੋਂ ਘਰ ਮੁੜੀ ਤਾਂ ਮਾਂ ਸਖ਼ਤ ਨਾਰਾਜ਼ ਹੋਈ।

"ਰਤੋਂ ਨਾ ਜਾਇਆ ਕਰ ਉਹਨਾਂ ਦੇ ਘਰ' ਮਾਂ ਕੜਕ ਕੇ ਬੋਲੀ।

"ਮਾਂ ਕਦੇ ਕਦੇ ਉਹਨੂੰ ਮਿਲਣ ਤੇ ਜੀ ਕਰ ਆਉਂਦਾ ਹੈ। ਉਹ ਮੇਰਾ ਬਚਪਨ ਦਾ ਵੀਰ ਹੈ ਨਿੰਮੋ ਝੂਣੀ ਜਿਹੀ ਰੱਤੋ ਬੋਲ ਉਠੀ।

"ਪਰ ਤੈਨੂੰ ਸੌ ਵਾਰ ਵਰਜਿਆ ਹੈ ਤੈਥੋਂ ਰਹਿ ਨਹੀਂ ਹੁੰਦਾ ਲੋਕੀਂ ਵੀਰ ਭਰਾ ਕੁਝ ਨਹੀਂ ਜਾਣਦੇ ਪਿੰਡ ਦੇ ਸਿਰ ਪਾਵ ਜਾਣਗੇ। ਸਾਡੀ ਆਬਰੂ ਦਾ ਖ਼ਿਆਲ ਕਰ ਰਤੋ।

"ਰੱਤੋਂ ਸੁਣਦੀ ਗਈ ਉਸ ਕੋਈ ਉੱਤਰ ਨਾ ਦਿਤਾ।

109