ਪੰਨਾ:ਭੁੱਖੀਆਂ ਰੂਹਾਂ.pdf/105

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਔਖਾ ਪੰਧ

ਜਦੋਂ ਪੰਡਤ ਜੈ ਨਰਾਇਣ ਦਾ ਸੰਤਾਂ ਅੱਠਾਂ ਵਰ੍ਹਿਆਂ ਦਾ ਪੁਤ੍ਰ ਵੀਰੇਂਦਰ ਵਖੀ ਪਾਟ ਜਾਣ ਕਰਕੇ ਮੰਜੇ ਤੇ ਪਿਆ ਹੋਇਆ ਸੀ ਤਾਂ ਉਹਦੀ ਹਾਨਣ ਸਹੇਲੀ ਮਣੀਆਂ ਉਹਦੀ ਸਾਰ ਲੈਣ ਜਾਂਦੀ ਹੁੰਦੀ ਸੀ।

“ਹੁਣ ਕੀਕਰ ਹੈ ਤੇਰਾ ਫਟ ਵੀਰੇਂਦਰ !” ਇਕ ਦਿਨ ਮਣੀਆਂ ਨੇ ਪਛਿਆ।

“ਬੜੀ ਪੀੜ ਹੁੰਦੀ ਹੈ” ਵੀਰੇਂਦਰ ਨੇ ਉੱਤੇ ਦਿੱਤਾ ।

“ਕੋਈ ਨਹੀਂ – ਛੇਤੀ ਵੱਲ ਹੋ ਜਾਏਗਾ ਨਾਲੇ ਉਹ ਜ਼ਖਮ ਨੂੰ ਵੇਖਣ ਲਈ ਉਹਦੋਂ ਮੰਜੇ ਤੇ ਝੁਕ ਗਈ ।

ਕੋਲ ਹੀ ਇਕ ਪੰਡਤ ਜੀ ਬਿਮਾਰ-ਪੁਰਸੀ ਲਈ ਬੈਠੇ ਹੋਏ ਕੈਰੀ ਅੱਖ ਨਾਲ ਬੋਲੇ – “ਰਤਾ ਦੂਰ ਹੋ ਕੇ ਖਲੋ ਕੁੜੀਏ - ਵੇਖੋ ਚੂਹੜਿਆਂ ਦੀ ਮਤ ਮਾਰੀ ਏ।"

ਮਣੀਆਂ ਪਰੇਰੇ ਹਟ ਗਈ । ਜੇਕਰ ਖਦੇੜਿਆ ਹੋਇਆ ਕੂਕਰ

Digitized by Panjab Digital Library | www.panjabdigilib.org

89