ਪੰਨਾ:ਭੁੱਖੀਆਂ ਰੂਹਾਂ.pdf/100

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅੰਦਰ ਬਸਤੀ ਦੇ ਅੰਦਰ" ਖੇਮੀ ਨੇ ਰੁਕ ਰੁਕ ਕੇ ਉਤਰ ਦਿੱਤਾ।

"ਆਂਹਦੇ ਨੇ ਇਹਦੀ ਬੰਸਰੀ ਵਿਚ ਕੋਈ ਖਿੱਚ ਏ" ਸਹੇਲੀ ਬੋਲੀ।

"ਹੋਵੇਗੀ" ਨਾਲੇ ਖੇਮੀ ਨੇ ਦੂਰ ਤਕਿਆ – ਖਬਰੇ ਜਾਂਦੇ ਮਿਹਰੂ ਨੂੰ।

"ਤੂੰ ਤੇ ਹੁਣ ਸੁਣੀ ਈ ਹੈ"

"ਹਾਂ ਸੁਣਨ ਆਈ ਸਾਂ ਮੈਂ ਇਹਦੀ ਬੰਸਰੀ – ਮੈਂ ਤੇ ਮਾਂ ਨੂੰ ਸੱਦਣ ਚੱਲੀ ਸਾਂ, ਤੇਰੇ ਕਰ ਕੇ ਖਲੋ ਗਈ – ਘਰ ਏਡਾ ਵਡਾ ਕੰਮ ਕਰਨ ਨੂੰ ਪਿਆ ਹੈ – ਉਹ ਮੁੜੀ ਨਹੀਂ - ਉਤੋਂ ਆਥਣ ਹੋਣ ਨੂੰ ਆਈ ਵੇ – " ਤੇ ਉਹ ਦੋਵੇਂ ਜਣੀਆਂ ਰਲ ਕੇ ਟੁਰ ਪਈਆਂ।

٭٭٭٭

ਉਹ ਹੁਣ ਯਤਨ ਕਰਦੀ ਸੀ ਕਿ ਉਹ ਨਦੀ ਤੇ ਪਾਣੀ ਨੂੰ ਵੀ ਨਹੀਂ ਜਾਇਆ ਕਰੇਗੀ। ਪਰ ਪਤਾ ਨਹੀਂ ਮੁੜ ਕਿਉਂ ਚਲੀ ਜਾਂਦੀ।

ਇਕ ਦਿਨ ਮਿਹਰੂ ਓਹਨੂੰ ਨਦੀ ਤੇ ਨਾ ਦਿਸਿਆ। ਓਹਨੂੰ ਸਾਰਾ ਵਾਯੂ ਮੰਡਲ ਓਪਰਾ ਓਪਰਾ ਭਾਸਿਆ। ਘੜਾ ਢਾਕੇ ਮਾਰ ਕੇ ਟੁਰ ਪਈ। ਚਰਾਂਦ ਵਿਚੋਂ ਦੀ ਏਧਰ ਓਧਰ ਤਕਦੀ ਟਪਰੀਵਾਸਾਂ ਦੀਆਂ ਟਪਰੀਆਂ ਲੰਘ ਗਈ। ਅਗੇ ਇਕ ਦਰਖਤ ਦੇ ਮੁਢ ਓਹਲੇ ਮਿਹਰੂ ਆਪਣੀ ਮੌਜ ਵਿਚ ਡੁਬਾ ਨਵੀਆਂ ਨਵੀਆਂ ਮਹੀਨ ਤਾਨਾਂ ਪਿਆ ਖਿਚਦਾ ਸੀ। ਸੁਰਾਂ ਵਿਚ ਖੇਮੀ ਦੀ ਜਿੰਦ ਮਾਨੋਂ ਉਡ ਉਡ ਕੇ ਫਸਣਾ ਲੋਚਦੀ ਸੀ। ਓਹਨੂੰ ਪਤਾ ਨਹੀਂ ਸੀ ਕਿ ਉਹ ਟੁਰੀ ਜਾਂਦੀ ਹੈ ਕਿ ਖਲੋਤੀ। ਅਜ ਮਿਹਰੂ ਨੇ ਲੋਹੜਾ ਮਚਾ ਦਿਤਾ, ਪਤਾ ਨਹੀਂ ਕਦੋਂ ਖੇਮੀ ਦੀ ਚਾਲ ਉਖੜ ਗਈ। ਓਸ ਇਕ ਠੰਡਾ ਖਾਧਾ ਤੇ ਘੜਾ ਢਾਕੋਂ ਢਹਿ ਕੇ ਠੀਕਰੀ ਠੀਕਰੀ ਹੋ ਗਿਆ।

ਮਿਹਰੂ ਖੜਾਕ ਸੁਣ ਕੇ ਤ੍ਰਬਕਿਆ। ਡਿਠਾ ਖੇਮੀ ਹੈ। ਉਠ ਕੇ

੮੪