52 ਲੋਕ ਰੋਜ਼ਗਾਰ ਦੇ ਮਾਮਲਿਆਂ ਵਿੱਚ ਅਵਸਰ ਦੀ ਸਮਤਾ। (ਅ) ਖੰਡ (4) ਅਤੇ ਖੰਡ (5) ਵਿੱਚ ਉਲਿਖਤ ਵਰਗਾਂ ਤੋਂ ਅਲੱਗ ਨਾਗਰਿਕਾਂ ਦੇ ਆਰਥਕ ਰੂਪ ਤੋਂ ਕਮਜ਼ੋਰ ਕਿਸੇ ਵਰਗਾਂ ਦੀ ਉੱਨਤੀ ਦੇ ਲਈ ਕੋਈ ਵੀ ਖਾਸ ਉਪਬੰਧ ਕਰਨ ਤੋਂ ਰੋਕ ਨਹੀਂ ਲਗਾਏਗਾ, ਜਿੱਥੋਂ ਤੱਕ ਅਜਿਹੇ ਵਿਸ਼ੇਸ ਉਪਬੰਧ, ਅਨੁਛੇਦ 30 ਦੇ ਖੰਡ (1) ਵਿੱਚ ਹਵਾਲਾ ਦਿੱਤੀਆਂ ਘੱਟ ਗਿਣਤੀ ਸਿੱਖਿਅਕ ਸੰਸਥਾਵਾਂ ਤੋਂ ਬਿਨਾਂ ਹੋਰ ਸਿੱਖਿਅਕ ਸੰਸਥਾਵਾਂ ਵਿੱਚ, ਜਿਨ੍ਹਾਂ ਵਿੱਚ ਪ੍ਰਾਈਵੇਟ ਸਿੱਖਿਆ ਸੰਸਥਾਵਾਂ ਵੀ ਹਨ, ਭਾਵੇਂ ਉਹ ਰਾਜ ਦੁਆਰਾ ਸਹਾਇਤਾ ਪ੍ਰਾਪਤ ਹੋਣ ਜਾਂ ਨਹੀਂ, ਦਾਖਲੇ ਨਾਲ ਸੰਬੰਧਤ ਹੈ, ਜੋ ਰਾਖਵੇਂ ਕਰਨ ਦੀ stice ਸੂਰਤ 'ਵਿੱਚ, ਮੌਜੂਦਾ ਰਾਖਵੇਂ ਕਰਨ ਦੇ ਇਲਾਵਾ ਅਤੇ ਹਰਿਕ ਸ਼੍ਰੇਣੀ ਵਿੱਚ ਕੁੱਲ ਸਥਾਨਾਂ ਦੇ ਵੱਧੋਂ ਵੱਧ ਦਸ ਪ੍ਰਤੀਸ਼ਤ ਦੇ ਤਾਬੇ ਹੋਵੇਗਾ | ਵਿਆਖਿਆ - ਇਸ ਅਨੁਛੇਦ ਅਤੇ ਅਨੁਛੇਦ 16 ਦੇ ਪ੍ਰੋਯਜਨਾਂ "ਆਰਥਕ ਰੂਪ ਤੋਂ ਕਮਜ਼ੋਰ ਵਰਗ" ਉਹ ਹੋਣਗੇ, ਜੋ ਰਾਜ ਦੁਆਰਾ ਪਰਿਵਾਰ ਦੀ ਆਮਦਨ ਅਤੇ ਆਰਥਕ ਅਲਾਭ ਦੇ ਹੋਰਵੇਂ ਸੂਚਕਾਂ ਦੇ ਆਧਾਰ ਤੇ ਸਮੇਂ ਸਮੇਂ ਤੇ ਅਧਿਸੂਚਕ ਕੀਤੇ ਜਾਣ।] 16. (1) ਰਾਜ ਅਧੀਨ ਰੋਜ਼ਗਾਰ ਜਾਂ ਕਿਸੇ ਅਹੁਦੇ ਤੇ ਨਿਯੁਕਤੀ ਸੰਬੰਧੀ ਮਾਮਲਿਆਂ ਵਿੱਚ ਸਾਰੇ ਨਾਗਰਿਕਾਂ ਲਈ ਅਵਸਰ ਦੀ ਸਮਤਾ ਹੋਵੇਗੀ। Ministr (2) ਕੋਈ ਨਾਗਰਿਕ ਕੇਵਲ ਧਰਮ, ਨਸਲ, ਜਾਤ, ਲਿੰਗ, ਵੰਸ਼, ਜਨਮ-ਸਥਾਨ, ਨਿਵਾਸ ਜਾਂ ਉਨ੍ਹਾਂ ਵਿੱਚੋਂ ਕਿਸੇ ਦੇ ਆਧਾਰ ਤੇ, ਰਾਜ ਅਧੀਨ ਕਿਸੇ ਰੋਜ਼ਗਾਰ ਜਾਂ ਅਹੁਦੇ ਬਾਰੇ ਅਪਾਤਰ ਨਹੀਂ ਹੋਵੇਗਾ, ਅਤੇ ਨ ਉਸ ਦੇ ਖ਼ਿਲਾਫ਼ ਵਿਤਕਰਾ ਕੀਤਾ ਜਾਵੇਗਾ। 32 52
ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/52
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ