ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/44

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਹਿਲੀ ਅਤੇ ਚੌਥੀ ਅਨੁਸੂਚੀਆਂ ਦੀ ਸੋਧ ਅਤੇ ਅਨੁਪੂਰਕ, ਅਨੁਸੰਗਕ ਅਤੇ ਪਰਿਣਾਮਕ ਮਾਮਲਿਆਂ ਲਈ

ਸੰਘ ਰਾਜਖੇਤਰ ਬਣਾਉਣ ਦੀ ਸ਼ਕਤੀ ਸ਼ਾਮਲ ਹੈ 1] 4. (1) ਅਨੁਛੇਦ 2 ਜਾਂ ਅਨੁਛੇਦ 3 ਵਿੱਚ ਹਵਾਲਾ ਦਿੱਤੇ ਗਏ ਕਿਸੇ ਕਾਨੂੰਨ ਵਿੱਚ ਪਹਿਲੀ ਅਨੁਸੂਚੀ ਅਤੇ ਚੌਥੀ ਅਨੁਸੂਚੀ ਦੀ ਸੋਧ ਲਈ ਅਜਿਹੇ ਉਪਬੰਧ ਹੋਣਗੇ ਜਿਹੇ ਉਸ ਕਾਨੂੰਨ ਦੇ ਉਪਬੰਧਾਂ ਨੂੰ ਪ੍ਰਭਾਵੀ ਬਣਾਉਣ ਲਈ ਜ਼ਰੂਰੀ ਹੋਣ, ਅਤੇ ਉਸ ਵਿੱਚ ਅਜਿਹੇ ਅਨੁਪੂਰਕ, ਅਨੁਸੰਗਕ ਅਤੇ ਪਰਿਣਾਮਕ ਉਪਬੰਧ (ਜਿਨਾਂ ਵਿੱਚ ਅਜਿਹੇ ਕਾਨੂੰਨ ਤੋਂ ਪ੍ਰਭਾਵਤ ਰਾਜ ਜਾਂ ਰਾਜਾਂ ਦੀ ਸੰਸਦ ਵਿੱਚ ਅਤੇ ਵਿਧਾਨ-ਮੰਡਲ ਜਾਂ ਵਿਧਾਨ-ਮੰਡਲਾਂ ਵਿੱਚ ਪ੍ਰਤੀਨਿਧਤਾ ਬਾਬਤ ਉਪਬੰਧ ਸ਼ਾਮਲ ਹਨ) ਵੀ ਹੋ ਸਕਣਗੇ ਜਿਹੇ ਸੰਸਦ ਜ਼ਰੂਰੀ ਸਮਝੇ। ਉਪਬੰਧ ਕਰਨ ਲਈ ਅਨੁਛੇਦ 2 ਅਤੇ 3 ਦੇ ਅਧੀਨ ਬਣਾਏ ਗਏ ਕਾਨੂੰਨ । (2) ਉਪਰੋਕਤ ਜਿਹਾ ਕੋਈ ਕਾਨੂੰਨ ਅਨੁਛੇਦ 368 ਦੇ ਪ੍ਰਯੋਜਨਾਂ

ਲਈ ਇਸ ਸੰਵਿਧਾਨ ਦੀ ਸੋਧ ਨਹੀਂ ਸਮਝਿਆ ਜਾਵੇਗਾ ।


44