ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/2

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮੁੱਖਬੰਧ ਭਾਰਤ ਦੇ ਸੰਵਿਧਾਨ ਦਾ ਇਹ ਸੰਸਕਰਣ ਸੰਸਦ ਦੁਆਰਾ ਸਮੇਂ-ਸਮੇਂ ਤੇ ਸੋਧੇ ਗਏ ਭਾਰਤ ਦੇ ਸੰਵਿਧਾਨ ਦੇ ਪਾਠ ਨੂੰ ਮੁੜ ਉਤਪੰਨ ਕਰਦਾ ਹੈ। ਸੰਸਦ ਦੁਆਰਾ, ਸੰਵਿਧਾਨ (ਇੱਕ ਸੌ ‘ਤੇ ਛੇਵਾਂ ਸੋਧ) ਐਕਟ, 2023 ਤੱਕ ਅਤੇ ਇਸ ਦੇ ਸਮੇਤ ਇਸ ਦੀਆਂ ਸਾਰੀਆਂ ਸੋਧਾਂ ਨੂੰ ਇਸ ਸੰਸਕਰਣ ਵਿੱਚ ਸ਼ਾਮਲ ਕੀਤਾ ਗਿਆ ਹੈ। ਪਾਠ ਦੇ ਹੇਠਾਂ ਦਿੱਤੀਆਂ ਗਈਆਂ ਪਗ ਟਿੱਪਣੀਆਂ, ਸੰਵਿਧਾਨ ਸੋਧ ਐਕਟਾਂ, ਜਿਨ੍ਹਾਂ ਦੁਆਰਾ ਅਜਿਹੀਆਂ ਸੋਧਾਂ ਕੀਤੀਆਂ ਗਈਆਂ ਹਨ, ਵੱਲ ਸੰਕੇਤ ਕਰਦੀਆਂ ਹਨ। ਸੰਵਿਧਾਨ (ਇੱਕ ਸੰਵੀਂ ਸੋਧ) ਐਕਟ, 2015 ਦੁਆਰਾ ਭਾਰਤ ਸਰਕਾਰ ਅਤੇ ਬੰਗਲਾਦੇਸ਼ ਦੇ ਵਿਚਕਾਰ ਅਰਜਤ ਕੀਤੇ ਗਏ ਅਤੇ ਅੰਤਰਣ ਕੀਤੇ ਗਏ ਰਾਜ-ਖੇਤਰਾਂ ਦੇ ਵੇਰਵੇ ਸ਼ਾਮਲ ਕਰਦੇ ਹੋਏ, ਅਨੁਲੱਗ- 1 ਵਿੱਚ ਉਪਬੰਧਤ ਕੀਤਾ ਗਿਆ ਹੈ। ਸੰਵਿਧਾਨ (ਜੰਮੂ ਅਤੇ ਕਸ਼ਮੀਰ ਤੇ ਲਾਗੂ) ਹੁਕਮ, 2019 ਹਵਾਲੇ ਲਈ ਅਨੁਲੱਗ- II ਵਿੱਚ ਉਪਬੰਧਤ ਕੀਤਾ ਗਿਆ ਹੈ। ਸੰਵਿਧਾਨ (ਚੌਤਾਲਵੀ ਸੋਧ) ਐਕਟ, 1978 ਅਤੇ ਸੰਵਿਧਾਨ (ਅਠਾਸੀਵੀ ਸੋਧ) ਐਕਟ, 2003 ਨਾਲ ਸਬੰਧਤ ਸੰਵਿਧਾਨਕ ਸੋਧਾਂ ਦੇ ਪਾਠ, ਜੋ ਹਾਲੇ ਤੱਕ ਲਾਗੂ ਨਹੀਂ ਹੋਏ ਹਨ, ਨੂੰ ਪਾਠ ਵਿੱਚ ਉਚਿਤ ਥਾਂਵਾਂ ਤੇ ਜਾਂ ਹੋਰਵੇਂ ਪਗ ਟਿੱਪਣੀ ਤੇ ਉਪਬੰਧਤ ਕੀਤਾ ਗਿਆ ਹੈ। ਨਵੀਂ ਦਿੱਲੀ, ਮਿਤੀ

ਸਕੱਤਰ, ਭਾਰਤ ਸਰਕਾਰ

2