ਪੰਨਾ:ਭਾਈ ਗੁਰਦਾਸ.pdf/87

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਾਰਾਂ ਦਾ ਮਹਾਂ ਕਵੀ ਨੱਕ ਦਾ ਗਿਆਨ ਦੇਦਾ ਹੈ । ਜੇ ਵਾਰਾਂ, ਸੁਰ ਸਵਾਦ ਨਾਲ ਪੜ੍ਹਾਈਆਂ ਜਾਣ ਤਾਂ ਇਹਨਾਂ ਦਾ ਪਾਠਕ, ਵੀਹਵੀਂ ਸਦੀ ਵਿਚ ਵੀ ਬਹੁ ਮੁਖੀ ਗਿਆਨ ਦਾ ਸਿਆਣਾ ਸਦਾ ਸਕਦਾ ਹੈ।

ਗਵਾਂਢੀ ਜ਼ਬਾਨਾਂ ਵਿਚੋਂ ਨਜ਼ੀਰ ਅਕਬਰਾਬਾਦੀ ਦਾ ਨਾਂ ਭਾਈ ਸਾਹਿਬ ਦੇ ਮੁਕਾਬਲੇ ਤੋਂ ਲਿਆ ਜਾ ਸਕਦਾ ਹੈ । ਭਲਵ ਨਾਂ ਦੇ ਦਾ ਪੇਚ, ਕਣਕਉਏ-ਬਾਜ਼ਾਂ ਦੇ ਪੇਚ, ਹੋਲੀ ਦਾ ਰੰਗ, ਬਸੰਤ ਦੀ ਬਹਾਰ, ਬਰਸਾਤ ਦੀ ਧੂਮ, ਕੋਰੇ ਬਰਤਨ ਦੀ ਭੁੱਸ, ਹਿੰਦ ਵਾਨੀ ਕਥਾਵਾਂ ਦਾ ਸੁਹਪੱਣ, ਸਦਾਚਾਰੀ ਢੰਗ, ਤਸਵਫ ਦੀ ਸਮਝ, ਫਕੀਰਾਨਾ ਠਾਠ, ਸੰਤ ਪਿਆਰ ਤੇ ਕਈ ਬੋਲੀਆਂ ਦੀ ਸਰ ਹੈ । ਮਠਿਆਈਆਂ ਦੇ ਪੁਲ ਬੰਨਦਾ ਹੈ। ਕਈ ਫਲਾਂ ਵਾਲੇ ਬਾਗ ਲਾਂਦਾ ਹੈ । ਇਖਲਾਕ ਦਾ ਖਲੀਫਾਂ ਦਿਖਾਈ ਦੇਦਾ ਹੈ । ਬਨਅਤਾਂ ਦਾ ਉਸਤਾਦ ਹੈ। ਕਵਿਤਾ ਦੇ ਬਹੁਤ ਅੰਗਾਂ ਦੀ ਸੂਝ ਹੈ ਤੇ ਅਜਿਹੇ ਕਈ ਸਿਆਂ ਦਾ ਧਿਆਨ ਰਖਦਾ ਹੈ । ਵਾਰਸ ਵਾਂਗ ਬੇਥ ਵੀ ਨਹੀ । ਗਲੋਂ ਵੀ ਵਾਰਾਂ ਦੇ ਕਰਤਾ ਦੇ ਨਾਲ ਨਾਲ ਚਲਦਾ ਹੈ । ਪੰਜਾਬੀ ਦੇ ਪਾਸ ਹਰ ਚੀਜ਼ ਦੀ ਬਣਤ ਆਦਿ ਦਾ ਗਿਆਨ ਹੈ ਉਰਦੂ ਦੇ ਸ਼ਾਇਰ ਕੋਲ ਹਰ ਇਕ ਆਦਮੀ ਦੀ ਬੋਲੀ ਦਾ ਗਿਆਨ ਹੈ । ਉਹ ਹਰ ਤਰਾਂ ਦੀ ਔਰਤ ਦੀ ਬੋਲੀ ਦਾ ਇੰਨ ਬੰਨ ਗਿਆਨ ਦੇ ਵੇਗਾ। ਭਾਈ ਸਾਹਿਬ ਦੇ ਪਾਤਰ ਬੋਲਦੇ ਨਹ ਏਸ ਲਈ ਪਤਾ ਨਹੀਂ ਲਗਦਾ ਕਿ ਉਨਾਂ ਕੋਲ ਏਸ ਕਿਸਮ ਦਾ ਕਿਨਾਂ ਕੁ ਸ਼ਬਦ ਭੰਡਾਰ ਹੈ । ਭਾਈ ਸਾਹਿਬ ਜੋ ਦੇਖ ਰਹੇ ਹਨ ਉਹਦਾ ਬਿਆਨ ਦਰਸ਼ਨ ਦੀ ਹਾਲਤ ਵਿਚ ਜਾਂਦੇ ਹਨ ਜਿਵੇਂ ਕਨਟੇਟਰ ਰੇਡੀਓ ਤੋਂ ਮੈਚਾਂ ਆਦਿ ਦੀ ਕੁਮੈਂਟਰੀ ਕਰੀ ਜਾਂਦਾ ਹੈ । ਨਜ਼ੀਰ ਕਸ਼ਤ ਕਰਾਂਦਿਆ ਦਰਬਕੇ ਨਹੀਂ, ਖਲੀਫੇ ਵਾਂਗ ਕਸਬੀ ਲਫਜ਼ ਦੇਈ ਜਾਂਦਾ ਹੈ ਪਰ ਭਾਈ ਸਾਹਿਬ ਨੂੰ ਵਸਤਾਂ ਦੇ ਨਾਵਾਂ ਦਾ ਗਿਆਨ ਵਧੇਰੇ ਹੈ । ਭਾਈ