ਪੰਨਾ:ਭਾਈ ਗੁਰਦਾਸ.pdf/8

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਮੀਨੇ ਤੋਂ ਭਾਵ ਹੈ। ਸੋ ਭਾਈ ਜੀ ਨੂੰ ਉਹ ਮੀਣਾ ਪਦ ਯਾਦ ਆਇਆ ਤੇ ਵਰਤਿਆ। ਵਾਰ, ਗੁਰੂ ਨਿੰਦਕਾਂ ਤੇ ਭਾਰੀ ਸੱਟ ਹੈ ਪੰਜਾਬੀ ਕਵਿਤਾ ਵਿਚ ਏਡੀ ਲੰਬੀ ਨਖੇਧੀ ਸ਼ਾਇਦ ਪਹਿਲੀ ਵਾਰੀ ਏਸ ਮਹਾਂ ਕਵੀ ਨੇ ਕੀਤੀ ਹੈ। ਏਸ ਵਾਰ ਨੇ ਪਿਥੀਏ ਦੀ ਕਲੱਈ ਖੋਲ ਕੇ ਰੱਖ ਦਿੱਤੀ। ਹੁਣ ਉਹ ਸਰਕਾਰੀ ਬੰਦਿਆਂ ਦਾ ਮੁੰਹ ਤਕਣ ਲਗ ਪਿਆ। ਆਪਣਿਆਂ ਤੋਂ ਟੁੱਟ ਗਿਆ।

ਭਾਈ ਸਾਹਿਬ ਨੇ ਵਾਰਾਂ ਵਿਚ ਗੁਰਦਵਾਰੇ ਦੀ ਚੜਤ ਨੂੰ ਛਕਣ ਵਾਲਿਆਂ ਦਾ ਬਟਾ ਹਾਲ ਕੀਤਾ ਹੈ। ਆਪ ਜੀ ਨੂੰ ਗੁਰਦਵਾਰਾ (ਹਰਿਮੰਦਰ) ਦੀ ਉਸਾਰੀ ਦਾ ਕੰਮ ਸੌਂਪਿਆ ਗਿਆ। ਇਹਨਾਂ ਬਲੈਕ ਤਾਂ ਹੋਣ ਹੀ ਨਹੀਂ ਸੀ ਦੇਣੀ, ਉਸ ਵਿਚ ਦਿਨ ਰਾਤ ਲਗੇ ਰਹੇ। ਗੁਰ ਪ੍ਰਤਾਪ ਸੂਰਜ ਵਿਚ ਇਉਂ ਜ਼ਿਕਰ ਕੀਤਾ ਹੈ।

ਭ ਉ ਭਗਤਿ ਕੇ ਭੰਨ ਹੁਲਾਸ।
ਕਰ ਹੈ ਸੇਵ ਭਾਈ ਗੁਰਦਾਸ।

ਭਾਈ ਸਾਹਿਬ ਨੂੰ ਜਦੋਂ ਕਦੇ ਮੌਕਾ ਮਿਲਦਾ, ਬਾਣੀ ਉਚਾਰ ਜਾਂਦੇ ਸਨ । ਸੂਰਜ ਪ੍ਰਕਾਸ਼ ਤੋਂ ਪਤਾ ਲਗਦਾ ਹੈ ਜਦੋਂ ਕੋਈ ਪੰਡਿਤੇ ਦਰਬਾਰ ਵਿਚ ਆਉਂਦਾ ਖਾਸ ਚਰਚਾ ਹੋ ਦੀ ਤਾਂ ਕਬਿਤ ਵੀ ਬਣਾਂਦੇ ਸਨ। ਆਮ ਸੰਗਤਾਂ ਨੂੰ ਗੁਰ ਸਿੱਖੀ ਦਿੜਾਉਣ ਲਈ ਵਾਰਾਂ ਸੁਣਾਂਦੇ ਸਨ । ਲੋਕਾਂ ਦਾ ਸਿਦਕ ਕਾਇਮ ਰੱਖਣ ਲਈ ਗੁਰ ਸਿੱਖ, ਗੁਰ ਸਿੱਖੀ ਉੱਤੇ ਵਾਰਾਂ ਦੀਆਂ ਵਾਰਾਂ ਲਿਖੀਆਂ, ਗੁਰ ਸਿੱਖੀ ਦੀ ਰਹਿਤ ਬਹਿਤ ਤੋਂ ਗੁਰ ਸਿੱਖੀ ਦੀ ਅਭੇਦਤਾ ਦੀ ਅਵਸਥਾ ਤਕ ਬਿਆਨ ਕੀਤਾ । ਏਸ ਤਰਾਂ ਆਪ ਜੀ ਮਨ ਰਾਹੀਂ ਵੀ ਗੁਰ ਸੇਵਾ ਤੇ ਜੁਏ ਰਹੇ ।

ਗੁਰੂ ਅਰਜਨ ਦੇਵ ਜੀ ਨੇ ਗੁਰਬਾਣੀ, ਭਗਤ ਬਾਣੀ ਤੇ ਹੋਰ ਜ਼ਰੂਰੀ ਬਾਣੀਆਂ ਨੂੰ ਅਕੱਠਾ ਕਰਨ ਦਾ ਨਿਸਚਾ ਕੀਤਾ। ਦੂਰੋਂ ਨੇੜਿਉਂ ੧੫.