ਪੰਨਾ:ਭਾਈ ਗੁਰਦਾਸ.pdf/7

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਾਈ ਸਾਹਿਬ ਦੀ ਸੋਚ ਉਦਮ ਨਾਲ ਠੱਲ ਪੈ ਗਿਆ। ਸੰਗਤਾਂ ਆਉਣ ਲੱਗ ਪਈਆਂ। ਲੰਗਰ ਲੱਗਣ ਲਗ ਪਏ। ਪਿ੍ਥੀਏ ਜੀ ਦੀ ਖੁੜ ਤਾਂ ਖੁੜ ਭ ਦੇਖ ਕੇ ਭਾਈ ਸਾਹਿਬ ਦੀ ਰਾਹੀਂ ਗੁਰੂ ਕੇ ਬਾਜ਼ਾਰ ਦੇ ਕਰਾਇਆਂ ਦੀ ਆਮਦਨ ਪ੍ਰਿਥੀ ਚੰਦ ਜੀ ਨੂੰ ਦੇ ਦਿੱਤੀ । ਚੌਂਕ ਪਾਸੀਆਂ ਦੀਆਂ ਦੁਕਾਨਾਂ ਦਾ ਕਰਾਇਆ ਮਹਾਂ ਦੇਵ ਜੀ ਦੇ ਸਪੁਰਦ ਕੀਤਾ ਗਿਆ।

ਪਿਥੀ ਚੰਦ ਜੀ ਦੇ ਭੇੈੜ ਨਸ਼ਰ ਹੋਣ ਲਗ ਪਏ ਤੇ ਉਹ ਲੋਕਾਂ ਵਿਚ ਰਹਿਣੇ ਘਬਰਾਏ ਝਿਜਕੇ ਤੇ ਆਪਣੇ ਸਹੁਰੇ ਪਿੰਡ ਹਰੀ ਚਲੇ ਗਏ ਗੁਰੂ ਜੀ ਨੇ ਭਾਈ ਗੁਰਦਾਸ ਜੀ ਨੂੰ ਭਰਾ ਹੋਰਾਂ ਪਾਸ ਘਲਿਆ ਕਿ ਉਹ ਲੰਗਰ ਦਾ ਵੀ ਕੰਮ ਕਾਜ ਕਰਨ ਤੇ ਇਥੇ ਆ ਰਹਿਣ। ਅਜਿਹੇ ਕੰਮ ਬੜੇ ਸਿਆਣੇ ਤੇ ਸਮਝਦਾਰ ਰਾਹੀਂ ਕਰਾਏ ਜਾਂਦੇ ਹਨ। ਭਾਈ ਸਾਹਿਬ ਪ੍ਰਿਥੀ ਚੰਦ ਜੀ ਨੂੰ ਵੀ ਮਿਲੇ। ਗੁਰੂ ਅਰਜਨ ਦਾ ਸੁਨੇਹਾ ਬੜੀ ਮਿਠਤ ਤੇ ਵਿਚਾਰ ਨਾਲ ਸਣਾ ਸਮਝਾ ਦਿੱਤਾ। ਪਿਥੀਏ ਹੋਰਾਂ ਨੂੰ ਕੌੜ ਚੜਦੀ ਗਈ। ਭਾਈ ਜੀ ਦੀ ਠੰਢ, ਗਰਮੀ ਵਰਤਾਂ ਦੀ ਗ। ਏਧਰ ਪਿਆਰ ਤੇ ਓਧਰ ਤਲਖੀ ਸੀ। ਏਧਰ ਜੀ ਜੀ ਓਧਰ ਤੂੰ ਤੂੰ ਤਕ ਗਲ ਪੁਜੀ। ਇਹ ਪੈਰਾਂ ਵਲ ਤਕਦੇ ਤੇ ਉਹ ਸਿਰੇ ਚੜ ਦੇ ਅਕਲ ਉਡ ਗਈ ਗੁੱਸੇ ਨੇ ਦਿਮਾਗ਼ ਵਿਚ ਖੌਰੂ ਪਾਇਆ। ਜ਼ਬਾਨ ਲਗਾਮੇਂ ਨਿਕਲ। ਬੋਲ ਨਿਕਲਣ ਨਾ, ਕਿ ਸਾਨੂੰ ਕਿਸ ਦੀ ਸ਼ਾਨ ਵਿਰੁਧ ਕਢਿਆ ਜਾ ਰਿਹਾ ਹੈ। ਓੜਕ ਦੰਦ ਪੀਹ ਪੀਹ ਕੇ ਬੋਲ ਵਗਾਹ ਮਾਰੇ। ਉਹ ਸਨ ਗੁਰੂ ਅਰਜਨ ਜੀ ਦੇ ਖਿਲਾਫ । ਭਾਈ ਸਾਹਿਬ ਇਹ ਸੁਣ ਕੇ ਉਠ ਪਏ ਤੇ ਪਰਤੇ। ਦਿਲ ਤੇ ਸੱਟ ਵੱਜੇ ਤੇ ਕਵੀ ਕੁਕੇ ਨਾ, ਕਿਸ ਤਰਾਂ ਹੋ ਸਕਦਾ ਸੀ? ਬਸ ਆਉਂਦਿਆਂ ਆਂਉ ਦਿਆਂ ਵਾਰ ੩੬ ਬਣਾਈ। ਇਹ ਮੀਣੇ ਦੀ ਵਾਰ ਕਹੀ ਜਾਂਦੀ ਹੈ। ਗੁਰੂ ਰਾਮਦਾਸ ਜੀ ਨੇ yਥੀ ਚੰਦ ਦੀ ਹਾਲਤ ਦੇਖ ਕੇ ਉਹਨੂੰ ਮੀਣਾ ਕਹਾ ਸੀ। ਮੀਣਾ ੧੪.