ਪੰਨਾ:ਭਾਈ ਗੁਰਦਾਸ.pdf/52

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ , ਏਤੇ ਚਾਨਣ ਹੋਦਿਆ ਗੁਰ ਬਿਨ ਘੋਰ ਅੰਧਾਰ ਜ ਿਸ ਤਰ੍ਹਾਂ ਵੱਡਾ ਰਾਗ ਇਕ ਬੋਲ ਨੂੰ ਕਈ ਤਰਾਂ ਦਾ, ਤਾਨਾਂ ਮਾਰਦਾ ਤੇ ਅਲਾਪਦਾ ਹੈ, ਇਸੇ ਤਰ੍ਹਾਂ ਉਪਰਲੇ ਭਾਵ ਨੂੰ ਭਾਈ ਸਾਹਿਬ ਨ ਕਈ ਵਾਰ ਕਈ ਤਰ੍ਹਾਂ ਲਿਆਦਾ ਹੈ । ਨਮੂਨੇ ਮਾਤਰ: ੧. ਬਾਝਹੁ ਗੁਰੁ ਗੁਬਾਰ ਹੈ ਹੈ ਹੈ ਕਰਦੀ ਸੁਣੀ ਲੁਕਾਈ ੨. ਬਾਝ ਗੁਰ ਅੰਧੇਰ ਹੈ ਖਹਿ ਖਹਿ ਮਰਦੇ ਬਹੁ ਬਿਧਿ ਲੋਆ ੩. ਬਾਝ ਗੁਰੁ ਡੁੱਬਾ ਜਗ ਸਾਰਾ ੪. ਨਮਸਕਾਰ ਗੁਰ ਦੇਵ ਕਉ ਸਤਿਨਾਮ ਜਿਸ ਮੰਤ੍ਰ ਸੁਣਾਯਾ ਭਵਜਲ ਵਿਚਹੁ ਕਢ ਕੇ ਮੁਕਤਿ ਪਦਾਰਥ ਮਾਹਿ ਸਮਾਯਾ ਜਨਮ ਮਰਣ ਭਉ ਕਟਿਆ ਸੰਸਾ ਰੋਗੁ ਵਿਜੋਗ ਮਿਟਾਯਾ | ਕਈ ਥਾਈਂ ਭਾਈ ਸਾਹਿਬ ਨੇ ਆਪਣੇ ਸੋਮਿਓ ਨੇਂ ਤੇ ਕਢੀ ਹੈ । ਸਮੇਂ ਦੀਆਂ ਤਰੰਗਾਂ ਤਾਂ ਨਹੀਂ ਲਗਦੀਆਂ ਪਰ ਪਾਣੀ ਦੇ ਸਵਾਦ ਨੇ ਸਮੇਂ ਦਾ ਚੇਤਾ ਨਹੀਂ ਭੁਲਾਇਆ, ਸਗੋਂ ਸੋਮਾਂ ਯਾਦ ਆਉਂਦਾ ਹੈ । ਚੰਗਾ ਲਗਦਾ ਹੈ। ਆਸਾ ਦੀ ਵਾਰ ਵਿਚ ਮਹਲਾ ੧ ਦਾ ਸ਼ਲੋਕ ਹੈ ਭੈ ਵਿਚ ਪਵਣੁ ਵਹੈ ਸਦਵਾਉ । ਭੈ ਵਿਚ ਚਲਹਿ ਲਖ ਦਰਿਆਉ ਭੈ ਵਿਚ ਅਗਨਿ ਕਢੈ ਵੇਗਾਰਿ । ਭੈ ਵਿਚ ਧਰਤੀ ਦਬੀ ਭਾਰਿ ਭੇ ਵਿਚ ਇੰਦ ਫਿਰੈ ਸਿਰ ਭਾਰਿ ॥ ਭੈ ਵਿਚ ਰਾਜਾ ਧਰਮੁ ਦੁਆਰੁ ਭੈ ਵਿਚ ਸੂਰਜ ਭੈ ਵਿਚ ਚੰਦ । ਕੋਹ ਕਰੋੜੀ ਚਲਤ ਨ ਅੰਤੁ ਭੈ ਵਿਚ ਸਿਧ ਬੁਧ ਸੁਰ ਨਾਥ | ਭੈ ਵਿਚ ਆਡਾਣੇ ਆਕਾਸ਼