ਪੰਨਾ:ਭਾਈ ਗੁਰਦਾਸ.pdf/2

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਜੀਵਨ

ਅੰਮ੍ਰਿਤਸਰ ਦੀ ਲਹਿੰਦੀ ਗੁੱਠ , ਚਾਰ ਕੁ ਕੋਹ ਦੀ ਵਿੱਥ ਤੇ ਇਕ ਪੁਰਾਣਾ ਪਿੰਡ ਹੈ ਬਾਬਰ ਕੇ । ਏਸ ਵਿਚ ਇਕ ਸਭਾ ਦਾ ਮਿੱਠਾ ਬਜ਼ੁਰਗ ਪਰਮੇਸ਼ਰ ਦੇ ਨਾਂ, ਸਵਾਸਾਂ ਦੇ ਮਣਕਿਆਂ ਤੇ ਜਪਦਾ ਸੀ । ਨਾਂ ਵੀ ਵੱਡੇ ਪਰਤਾਪ ਵਾਲਾ ਸੀ, ਤੇਜ ਦਾਸ ਜੋ ਪੁਸਤਕਾਂ ਵਿਚ ਤੇਜੋ ਮਸ਼ਹੂਰ ਹੋਇਆ। ਭਾਈ ਤੇਜੋ ਜੀ ਦੇ ਚਾਰ ਸਪੁਤਰ ਸਨ । ਵੱਡੇ ਸਨ,ਅਮਰ ਦੇਵ ਜੀ ਜਿਨਾਂ ਨੂੰ ਗੁਰੂ ਅੰਗਦ ਦੇਵ ਜੀ ਨੇ ਸਤਿਕਾਰਿਆ ਸਨਮਾਨਿਆ ਕੀ, ਸੀਸ ਨਿਵਾਇਆ ।

ਸਾਹਿਬ ਸ੍ਰੀ ਅਮਰ ਦਾਸ ਜੀ ਦੇ ਛੋਟੇ ਭਰਾਤਾ ਦਾ ਨਾਂ ਸੀ ਸੀ ਦਾਤਾਰ ਚੰਦ । ਭਾਈ * ਦਾਤਾਰ ਚੰਦ ਦੇ ਘਰ ਲਾਲ ਹੋਇਆ ਜਿਸ ਦੀਮਕ ਦਮਕ ਨੇ ਗੁਰੂ ਅਮਰ ਦਾਸ ਜੀ ਨੂੰ ਖਿਚਿਆ ਤੇ ਆਪ ਜੀ ਨੇ ਬਾਲਕ ਨੂੰ ਆਪਣੀ ਨਿਗਰਾਨੀ ਹੇਠ ਰਖਿਆ । ਏਸ ਬਾਲਕ ਦੇ ਪਰਗਟਣ ਦਾ ਕੋਈ ਸੰਨ ਸੰਮਤ ਨਹੀਂ ਮਿਲਦਾ ਪਰ ੧੬00 ਤੋਂ ੧੬੧0 ਬਿਕਰਮੀ ਦੇ ਵਿਚ ਵਿਚ ਮਿਥਿਆ ਜਾਣ ਲੱਗਾ ਹੈ।


*ਦੇਖੋ ਕਬਿੱਤ ਸਵਈਏ ਭਾਈ ਗੁਰਦਾਸ, ਸੰਪਾਦਕ ਰਾਣਾ ' ਸੂਰਤ ਸਿੰਘ ਕਰਤ। । ਸਫਾ ੨੪ ਬਾਕੀ ਤਿੰਨਾਂ ਵਿਚੋਂ ਇਕ ਦਾ ਨਾਂ ਦਾਤਾਰ ਚੰਦ ਛਪਿਆ ਸੀ । ( 'ਜੀਵਨ ਸੰਦੇਸ਼ ਪਟਿਆਲਾ ਦੇ ਇਤਹਾਸ ਅੰਕ ਮਈ ੧੯੫੧ ਦੇ ਸਫ਼ਾ ੧੫੭ ਉਤੇ ਪਿਤਾ ਜੀ ਦਾ ਨਾਂ ਭਾਈ ਈਸ਼ਰ ਦਾਸ ਲਿਖਿਆ ਹੈ | ਹਵਾਲਾ ਨਹੀਂ ਦਿੱਤਾ ।