ਪੰਨਾ:ਭਾਈ ਗੁਰਦਾਸ.pdf/143

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੱਥਰ ਚੰਨਨੁ ਰਗੜਈ ਚੰਨਣ ਵਾਂਗ ਨ ਪੱਥਰੁ ਘੱਸੈ
ਸਿਲ ਵੱਦੇ ਨਤ ਪੀਸਦੇ ਰਸਕਸ ਜਾਣੈ ਵਾਬ ਨ ਰੱਸੈ
ਚੱਕੀ ਫਿਰੇ ਸਹੰਸ ਵਾਰ ਖਾਇ ਨ ਪੀਐ ਭੁਖ ਨ ਤੱਸੈ
ਪੱਥਰ ਘੜੇ ਵਰਤਣਾ ਹਠ ਉਤੇ ਹੋਇ ਘੜਾ ਵਿਣੱਸੇ
ਮੂਰਖ ਸੁਰਤਿ ਨਾ ਜਲੁ ਅਪਜੱਸੈ॥੩੨॥੬॥

ਮੂਰਖ ਨੂੰ ਪੱਥਰ ਬਣਾਇਆ ਤੇ ਪੱਥਰ ਦਾ ਅਜਿਹਾ ਸਭ ਤੇ ਓਸ ਦਾ ਨਿਭਾ ਕਿਸ ਨੇ ਦਸਣਾ ਹੈ।

ਮੱਖਣੁ ਲਿਆ ਵਿਰੋਲ ਕੇ ਛਾਹਿ ਛਟੜ ਹੋਈ
ਪੀੜ ਲਈ ਰਸੁ ਰੀਨਿਅਹ ਛਿੱਲ ਛੂਹੇ ਨ ਕੋਈ
ਰੰਗ ਮਜੀਠਹੁੰ ਨਿਕਲੈ ਅੱਢ ਲਹੈ ਨ ਸੋਈ
ਵਾਸ ਲਈ ਫੁਲਵਾੜੀਅਹਿ ਫਿਰਿ ਮਿਲੈ ਨ ਢੋਈ
ਕਾਇਆਂ ਹੰਸ ਵਿਛੁੰਨਿਆਂ ਤਿਸ ਕੌਣ ਸਥੋਈ
ਬੇਮੁਖ ਸੁੱਕ ਰੁੱਖ ਜਿਊਂ ਦੇਖੇ ਸਭ ਲੋਈ॥੩੪॥੧੨॥

ਉਪਰਲੀ ਪਉੜੀ ਵਿਚ ਨਿੰਦਿਆ ਦਾ ਅੰਦਾਜ਼ ਤੇ ਦੇਖੋ ਤੇ ਹੇਠਲੀ ਵਿਚ ਕਿਸ ਤਰ੍ਹਾਂ ਮੂਰਖ ਦੀ ਰੀਤ ਤੋਂ ਡਰਾ ਰਹੇ ਹਨ।

ਕਬੀਰ ਸਾਹਿਬ ਤਾਂ ਮੂਰਖਾਂ ਦੀ ਸੰਗਤ ਤੋਂ ਡਰਦੇ ਹਨ ਕਿ ਦਾਗ ਲਗ ਜਾਵਗਾ "ਬਾਸਨ ਕਾਰੋ ਪਰਸੀਐ ਤਉ ਕਛੁ ਲਾਗੇ ਦਾਗ" ਪਰ ਏਥੇ ਜਿੰਦ ਦਾ ਹੀ ਧੋਖਾ ਹੈ ਪਰ ਗੁਰਦਾਸ ਜੀ ਕੁਝ ਮੁਸਕਾਂਦੇ ਹੋਏ ਦਸ ਰਹੇ ਹਨ। ਸਵਾਲ ਸਾਂਝਾ ਬਣਾਇਆ ਹੈ ਤਾਂ ਮਤਾਂ ਅਗਲਾ ਇਹ ਬੈਠੇ ਕਿ ਸਾਰੀ ਬਣਤ ਮੇਰੇ ਲਈ ਬਣੀ।

ਕਬੀਰ ਸਾਹਿਬ ਨੇ ਲਿਖਿਆ ਹੈ:-

ਨਿੰਦਾ ਜਨੁ ਕਉ ਖਰੀ ਪਿਆਰੀ

੧੫੦.