ਪੰਨਾ:ਭਾਈ ਗੁਰਦਾਸ.pdf/136

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

1ੀ ਦੀਆਂ ਤਸਵੀਰਾਂ ਬਣ ਤਾਂ ਜਾਂਦੀਆਂ ਹਨ | ਪਰ ਉਹ aਊ ਹੋਂਦੀਆਂ ਹਨ, ਜਿਵੇਂ ਬਜ਼ਾਰ ਵਿਚ ਦੇ ਅਨਪੜ ਲੜ ਰਹੇ ਹੋਣ. ਕਈ ਓਹਨਾਂ ਦੇ ਪਾਗਲਪਨ ਤੇ ਹੱਸਕੇ ਲੰਘ ਜਾਂਦੇ ਹਨ। ਹੁਣ ਦੋ ਜਣਿਆਂ ਦੀ ਹੋਰ ਤਰ੍ਹਾਂ ਨਾਲ ਵਹੀ ਤਸਵੀਰ ਦੇਖੋ:ਦੁਹ ਮਿਲ ਜੰਮੇ ਦੁਇ ਜਣੇ ਦੁਹ ਜਣਿਆਂ ਦੁਇ ਰਾਹ ਚਲਾਏ ਹਿੰਦੂ ਆਖਣ ਰਾਮ ਰਾਮ ਮੁਸਲਮਾਨਾਂ ਨਾਉ ਖੁਦਾਏ ਹਿੰਦੂ ਪੁਰਬ ਸਉਂਦਿਆਂ ਪੱਛਮ ਮੁਸਲਮਾਨ ਮਨਾਏ ਵੇਦ ਕਤੇਬਾਂ ਚਾਰ ਚਾਰ ਚਾਰ ਵਰਨ ਚਾਰ ਮਜ਼ਹਬ ਚਲਾਏ ਭਾਈ ਸਾਹਿਬ ਕਈ ਵਾਰਾਂ ਵਿਚ ਗੁਰਮੁਖ ਦੇ ਮਨ ਆਚਾਰ ਦੀ ਤਸਵੀਰ ਖਿਚਦੇ ਹਨ, ਮਨ ਦੀ ਤਸਵੀਰ ਔਖੀ ਹੁੰਦੀ ਹੈ, ਪਰ ਉਸਤਾਦ ਅੱਗੇ ਤਾਂ ਖੱਬੇ ਹੱਥ ਦਾ ਕਰਤੱਬ ਹੈ । ਗੁਰਮੁਖਿ ਆਪੁ ਗਵਾਇ ਆਪੁ ਪਛਾਣਿਆਂ ਗੁਰਮੁਖਿ ਸਤੁ ਸੰਤੋਖ ਸਹਜਿ ਸਮਾਣਿਆ ਗੁਰਮੁਖਿ ਧੀਰਜੁ ਧਰਮੁ ਦਇਆ ਸੁਖ ਮਾਣਿਆ ਗੁਰਮੁਖਿ ਅਰਥ ਵੀਚਾਰਿ ਸ਼ਬਦ ਵਖਾਣਿਆ ਗੁਰਮੁਖਿ ਹੋਂਦੇ ਤਾਣਿ ਰਹੇ ਨਿਤਾਣਿਆਂ ਗੁਰਮੁਖਿ ਦਰਗਹ ਮਾਣ ਹੋਇ ਨਿਮਾਣਿਆ ॥੧੯॥੧੩ ॥ ਗੁਰਮੁਖ ਤੇ ਗੁਰ ਸਿਖ ਦਾ ਆਚਾਰ ਵਿਚਾਰ ਦਾ ਬਿਆਨ ਕਰ ਕੇ ਭਾਈ ਸਾਹਿਬ ਨੇ ਇਕ ਚਿਤਰ ਸ਼ਾਲਾ ਬਣਾ ਦਿੱਤੀ ਹੈ। ਕਈ ਕਵੀ ਜ਼ੋਰਦਾਰ ਅਸਰ ਪਾਉ ਗਲਾਂ ਲਿਖ ਜਾਂਦੇ ਹਨ। ਪਰ ਤਸਵੀਰ ਨਹੀਂ ਬਣਦੀ। ਭਾਈ ਸਾਹਿਬ ਦਾ ਇਕ ਰਸ ਬਿਆਨ ਬਦੋ ੧੪੩.