ਪੰਨਾ:ਭਾਈ ਗੁਰਦਾਸ.pdf/132

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਹਿਲੀ ਵਾਰੀ ਲੇਖ ਲਿਖਿਆ ਤੇ ਐਡੀਟਰ ਪ੍ਰੀਤਮ ਦੀ ਰਾਹੀਂ ਬਾਵਾ ਜੀ ਨੂੰ ਪੜਾਇਆ, ਤਾਂ ਇਹ ਮੁਰੱਕਾ ਭਾਈ ਸਾਹਿਬ ਦੀ ਅਲਮਾਰੀ ਵਿਚ ਆਇਆ, ਬਾਵਾ ਜੀ ਕਹਿੰਦੇ ਹਨ ਇਹ ਵਾਰ ਦਰਮਿਆਨੀ ਹੈ। ਮੈਂ ਕਹਿੰਦਾ ਹਾਂ ਜੇ ਲਫਜ਼ਾਂ ਨਾਲ ਤਸਵੀਰ ਵਾਹੁਣਾ ਹੁਨਰ ਹੈ, ਤਾਂ ਇਹ ਵਾਰ ਚੰਗੇ ਦਰਜੇ ਦੀ ਹੈ। ਏਸੇ ਵਾਰ ਵਿਚ ਮਨੁਖੀ ਜਜ਼ਬੇ ਬਹੁਤ ਥਾਈਂ, ਤਸਵੀਰਾਂ ਵਾਂਗ ਲਟਕੇ ਪਏ ਹਨ।

ਧ੍ਰੂ ਹਸਦਾ ਘਰਿ ਆਇਆ ਕਰਿ ਪਿਆਰੁ ਪਿਉ ਕੁਛੜਿ ਲੀਤਾ
ਬਾਹਹੁ ਪਕੜਿ ਉਠਾਲਿਆ ਮਨ ਵਿਚ ਰੋਸੁ ਮਤਰੇਈ ਕੀਤਾ
ਡੁਡਹੁ ਲਿਕਾ ਮਾਂ ਪੁਛੈ ਤੂੰ ਸਾਵਾਣੀ ਹੈ ਕਿ ਸੁਰੀਤਾ
ਸਾਵਾਣੀ ਹਾਂ ਜਨਮ ਦੀ ਨਾਮ ਨ ਭਗਤੀ ਕਰਮਿ ਦ੍ਰਿੜੀਤਾ
ਕਿਸੁ ਉਦਮ ਤੇ ਰਾਜ ਮਿਲੇ ਸਤਰੂ ਤੇ ਸਭਿ ਹੋਵਨਿ ਮੀਤਾ
ਪਰਮੇਸਰੁ ਆਰਾਧੀਐ ਜਿਦੂ ਹੋਈਐ ਪਤਿਤ ਪੁਨੀਤਾ
ਬਾਹਰਿ ਚਲਿਆ ਕਰਣਿ ਤਪੁ ਮਨ ਬੈਰਾਗੀ ਹੋਇ ਅਤੀਤਾ
ਨਾਰਦ ਮੁਨਿ ਉਪਦੇਸਿਆ ਨਾਉ ਨਿਧਾਨੁ ਅਮਿਉ ਰਸੁ ਪੀਤਾ
ਪਿਛਹੁ ਰਾਜੇ ਸੱਦਿਆ ਅਬਿਚਲੁ ਰਾਜ ਕਰਹੁ ਨਿਤ ਨੀਤਾ
ਹਾਰਿ ਚਲੇ ਗੁਰਮੁਖਿ ਜਗ ਜੀਤਾ।੧੦।

ਤੀਜੀ ਫ਼ੌਥੀ ਤੇ ਪੰਜਵੀਂ ਤੁਕ ਵਿਚ, ਸੰਕੋਚਵੇਂ ਗਲ ਬਾਤੀ ਢੰਗ ਨਾਲ ਤਸਵੀਰ ਖਿੱਚ ਦਿੱਤੀ ਹੈ। ਏਸ ਚੋਰੀ ਦੀ ਤਸਵੀਰ ਚਿਤਰਕਲਾ ਬਹੁਤ ਮੁਸ਼ਕਲ ਨਾਲ ਹੀ ਦਿਖਾ ਸਕਦੀ ਹੈ। ਪਹਿਲੀਆਂ ਦੋ ਤੁਕਾਂ ਦੀ ਤਸਵੀਰ ਕਿੰਨੀ ਮੁਮਲ Sਹੋ। ਲਫ਼ਜ਼ੀ ਤਸਵੀਰ ਵਿਚ ਵਾਧੂ ਤ ਸਿਹਾਰੀ। ਚਾਹੀਦੀ, ਜ਼ਰਾ ਜਿੰਨਾ ਅਰਬ ਵਧਣ ਨਾਲ ਚ ਹੋਰ ਰਹਿੰਦਾ ਹੈ।ਇਹਨਾਂ ਜ਼ਾਹਰਾ ਗਲਾਂ ਤੋਂ ਬਿਨਾਂ ਮਾਂ ਪੁਤ੍ਰ ਦੇ ਅੰਦਰਲੇ

੧੩੯.