ਪੰਨਾ:ਭਾਈ ਗੁਰਦਾਸ.pdf/126

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਿਉਂਕਿ ਇਹ ਰਸ ਸ਼ਬਦਾਂ ਦਾ ਤਤ, ਗਿਆਨ ਤੇ ਨਚੋੜ ਕਢ ਕੇ ਬੈਠਾ ਹੋਦਾ ਹੈ ਤੇ ਇਕ ਦੂਜੇ ਨਾਲ ਰਲਣ ਨਹੀਂ ਦੇਂਦਾ। ਨਜ਼ਦੀਕੀ ਬੰਦੇ ਦੀ ਨਿੰਦਿਆ, ਪਰਾਏ ਦੀ ਨਿੰਦਿਆ, ਆਪਣੇ ਨੂੰ ਬੁਲਾਣ ਦਾ ਢੰਗ, ਬਗਾਨੇ ਨੂੰ ਸਦਣ ਦਾ ਚੱਜ, ਆਦਿ ਏਸੇ ਸੁਝਾਣਾ ਹੈ।

ਕਈ ਵਾਰੀ ਆਮ ਲੋਕਾਂ ਦੇ ਮੂੰਹ ਤੇ ਲਫਜ਼ ਚੜੇ ਹੋਏ ਸਿਆਣਿਆਂ ਨੂੰ ਲੈਣ ਪੈਂਦੇ ਹਨ, ਪਰ ਕਈ ਵਾਰੀ ਏਸ ਗਿਆਨ ਦੇ ਅਸਰ ਹੇਠਾਂ ਗੈਰ ਜ਼ਬਾਨ ਦੇ ਪਦ ਵਰਤਣੇ ਪੈਂਦੇ ਹਨ । ਮਹਾਂ ਕਵ ਤੁਲਸੀ ਦਾਸ ਜੀ ਦੀਨ ਬੰਧੁ ਭਗਤ ਵਛਲ ਆਦਿ ਵਰਤਦੇ ਹੋਏ ਵੀ ਗਰੀਬ ਨਵਾਜ ਖਲਕੇ ਲਿਖਦੇ ਹਨ । ਗਰੀਬ ਨਵਾਜ ਉਹਨਾਂ ਦੇ ਭਾਵ ਦੀ ਪੂਰੀ ਤਸਵੀਰ ਖਿਚ ਦਾ ਹੈ ।

ਾਈ ਸਾਹਿਬ ਨੇ ਪੈਰ ਤੇ ਚਰਣ ਥਾਂ ਥਾਂ ਸਿਰ ਵਰਤੇ ਹਨ, ਪਰ ਚਰਣ ਦੀ ਥਾਂ ਤੇ ਪੈਰ ਤੇ ਪੈਰ ਦੀ ਥਾਂ ਉੱਤੇ ਚਰਣ ਨਹੀਂ ਮਿਲੇਗਾ । ਜਿਥੇ ਬਾਬਾ ਪੈਰ ਧਰੈ ਪੂਜਾ ਆਸਣ ਥਾਪਣ ਸੋਆ

ਏਥੇ ਪੈਰ ਦਾ ਠਕ ਤਾਂ ਬੱਝਾ ਹੈ ਜੇ ਉਸਤਾਦ ਉਹਦੇ ਅਰਥ ਦੀ ਸਾਰ ਨੂੰ ਸਮਝਿਆ ਹੈ। ਹੇਠਲੀ ਤੁਕ ਵਿਚ ਪੈਰ ਨਹੀਂ ਲਗ ਸਕਦੇ ਹਾਲਾਂ ਕਿ ਪੈਰ ਆਮ ਬੋਲਿਆ ਜਾਣ ਵਾਲਾਂ ਲਫਜ਼ ਹੈ । ਹਉਂ ਸਦਕੇ ਤਿਨ ਗੁਰ ਸਿਖਾਂ ਗੁਰਮਤ ਗੁਰ ਚਰਨੀ ਚਿਤ ਲਾਯਾ ਗੁਰੂ ਹਰਿਗੋਬਿੰਦ ਸਾਹਿਬ ਉੱਤੇ ਲੋਕ ਇਤਰਾਜ਼ ਕਰ ਰਹੇ ਹਨ ਉਮਤਿ ਮਹਿਲ ਨ ਪਾਬੰਦੀ ਨੱਠਾ ਫਿਰੈ ਨ ਡਰੈ ਡਰਾ ਯਾ ( ਓਮਤਿ ਦੀ ਥਾਂ ਤੇ ਸਿੱਖ ਸੇਵਕ ਬੈਠੇ ਸਜਦੇ ਨਹੀਂ। ਉਹ ਲੋਕ (ਜਸ ਤਰ੍ਹਾਂ ਕਹਿ ਸਕਦੇ ਸਨ ਓਹੋ ਲਫਜ਼ ਰਖੇ ਹਨ । ਨੱਠਾਂ ਫਿਰੈ ੧੩੩