ਪੰਨਾ:ਭਾਈ ਗੁਰਦਾਸ.pdf/123

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਹਾਂ ਕਵੀ ਚਿਤਰਕਾਰ ਵਾਂਗ ਲਫਜ਼ਾਂ ਦੇ ਰੰਗ ਰਲਾ ਮਿਲਾ ਕੇ ਵਖਰੇ ਅਨੋਖੋ ਪਰ ਢੁਕਵੇ ਲਫਜ਼ਾਂ ਦੇ ਰੰਗ ਜਮਾਂਦਾ ਹੈ। ਉਹ ਦੁਨੀਆਂ ਜ਼ਬਾਨਾਂ ਦੇ ਪਦਾਂ ਦੀ ਪੁਰੀ ਸਾਰ ਜਾਣਦਾ ਹੋਇਆ ਇਹ ਵੀ ਜਾਣਦਾ ਹੈ ਕਿ ਫਲਾਣਾ ਪਦ ਵਿਸ਼ੇਸ਼ਣ ਬਣਿਆਂ ਕੰਮ ਦੇਵੇਗਾ, ਫਲਾਣਾ ਸਮਾਜ ਬਣਿਆ ਗਲ ਸਾਰੇਗਾ ।


ਕਈ ਥਾਈਂ ਕਿਰਿਆ ਦੇ ਵਾਹਵਾ ਰੁਪ ਬਣੇ ਹਨ । ਦੀਪੋਂ ਦੀਪਾਇਆ, ਪ੍ਰਕਾਸ਼ ਤੋਂ ਪ੍ਰਕਾਸ਼ਿਆ, ਪ੍ਰਗਟ ਤੋਂ ਪ੍ਰਗਟਿਆ, ਆਦਿ । ਜ਼ੁਬਾਨ ਦਾ ਅਸਲੀ ਵਾਧਾ ਉਹਦੀਆਂ ਕਿਰਿਆਵਾਂ ਵਧਾਣ ਨਾਲ ਹੁੰਦਾ ਹੈ। ਇਹ ਵੀ ਤਿੱਖੀ ਧਾਰ ਉੱਤੇ ਚਲਣ ਵਾਲੀ ਗਲ ਹੋਂਦੀ ਹੈ। ਦੇਖ ਬਝ ਕੇ ਕਿਰਿਆ ਬਣਾਈ ਜਾਏ ਤਾਂ ਫ ਬਦੀ ਹੈ। ਨਹੀਂ ਤਾਂ ਹਾਸੋ ਹੀਣੀ ਗਲ ਹੋ ਜਾਂਦੀ ਹੈ । ਭਾਈ ਸਾਹਿਬ ਕਿਰਿਆ ਬਣਾਂਦੇ ਹੋਏ ਐਵੇਂ ਹੀ ਮਨ ਆਈ ਨਹੀਂ ਟਿਕਾ ਦੇ ਦੇ । ਲਫ਼ਜ਼ਾਂ ਨੂੰ ਦੇਖ ਕੇ ਉਹਦੇ ਮੁਤਾਬਕ ਗਲ ਕਰਦੇ ਹਨ । ਮਜ਼ਮੂਨ ਨੂੰ ਸੰਕੋਚਣ ਲਈ ਕਿਰਿਆ ਨੂੰ ਟਿੱਪੀ ਲਾਕੇ ਵਰਤਮਾਨ ਚਲਦਾ ਸਮਾਂ ਬਣਾਂਦੇ ਹਨ । ਭਾਵੇਂ ਇਹਦਾ ਚਵਾਜ ਨਹੀਂ ਰਿਹਾ ਪਰ ਅੱਖਰ ਥੋੜੇ ਵਰਤਣ ਵਾਸਤੇ ਇਹ ਤਰੀਕਾ ਚਲਾਣਾ ਚਾਹਿਆ ਸੀ, ਕਰਦੇ ਹੈਨ ਜਾਂ ਕਰ ਰਹੇ ਹੈਨ ਨੂੰ ਕਰਦੇ ਬਣਾ ਦੇਣਗੇ । ਏਸੇ ਤਰ੍ਹਾਂ ਹੁੰਦੇ, ਮਾਰ ਦੇ, ਹੋਵੰਦੇ ਆਦਿ ।


ਸਮਾਸ ਬੋਲੀ ਨੂੰ ਮੰਦਾ ਤੇ ਸੁੰਦਰ ਬਣਾਂਦਾ ਹੈ, ਪਰ ਏਥੇ ਵੀ ਸੂਝ ਦੀ ਲੋੜ ਹੋਦੀ ਹੈ।ਸਮਾਸ ਔਖੇ ਬਣ ਜਾਂਦੇ ਹਨ ਤੇ fਪੜ ਪੱਲ ਕ੫ ਨਹੀਂ ਪੈਂਦਾ। ਭਾਈ ਸਾਹਿਬ ਦੇ ਸਮਾਸ ਸਾਫ ਸਬਰੇ ਲਗਦੀ ਵਾਹ ਨਿੱਕੇ,ਝਟ ਮਾਇਨੇ ਸੁਝਾਣ ਵਾਲੇ ਹੋ ਦੇ ਹਨ। ਦੋ ਪਦਾਂ ਨੂੰ ਭਾਵ ਅਨਸਾਰ ਅਜਿਹਾ ਜੋੜਦੇ ਹਨ ਕਿ ਪਤਾ ਨਹੀਂ ਲਗਦਾ ਪਈ ਇਹ ਪਹਿਲਾ ਤੇ ਚਲਿਆ ਹੋਇਆ ਹੈ ਜਾਂ ਇਹਨਾਂ ਆਪਣਾ ਕੰਮ ਸਾਰਣ ਲਈ ਬਣਾਇਆ ਹੈ । ਸਮਾਸ ਅੱਖਾਂ ਅੱਗੇ ਤਸਵੀਰ ਖਿਚਦੇ ਹਨ ਜਿਵੇਂ ਅਗਿਆਨ-ਗੁਬਾਰਾ ਆਖਿਆਂ ਅੱਖਾ ਅਗੇ ਇਕ ਬੜਾ ਧੁੰਦੂਕਾਰਾ ੧੩.